Friday, November 22, 2024
 

ਪੰਜਾਬ

ਸਿਮਰਜੀਤ ਸਿੰਘ ਬੈਂਸ 'ਤੇ ਦੋਸ਼ ਲਾਉਣ ਵਾਲੀ ਔਰਤ ਦੀ ਪਟੀਸ਼ਨ ਰੱਦ

November 28, 2020 09:26 AM

ਚੰਡੀਗੜ੍ਹ : ਲੋਕ ਇਨਸਾਫ਼ ਪਾਰਟੀ (ਲਿਪ) ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 'ਤੇ ਜਬਰ-ਜ਼ਿਨਾਹ ਦੇ ਦੋਸ਼ ਲਾਉਣ ਵਾਲੀ ਜਨਾਨੀ ਵਲੋਂ ਪਾਈ ਗਈ ਪਟੀਸ਼ਨ ਮਾਣਯੋਗ ਹਾਈ ਕੋਰਟ ਵਲੋਂ ਰੱਦ ਕਰ ਦਿੱਤੀ ਹੈ। ਪਟੀਸ਼ਨ ਰੱਦ ਹੋਣ 'ਤੇ ਲੋਕ ਇਨਸਾਫ਼ ਪਾਰਟੀ ਦੇ ਜਨਰਲ ਸਕੱਤਰ ਜਥੇ. ਜਸਵਿੰਦਰ ਸਿੰਘ ਖ਼ਾਲਸਾ ਅਤੇ ਜਥੇਬੰਦਕ ਸਕੱਤਰ ਬਲਦੇਵ ਸਿੰਘ ਨੇ ਕਿਹਾ ਸ਼ਰਮਨਾਕ ਹੱਦ ਤੱਕ ਗਿਰਦੇ ਹੋਏ ਲੋਕਾਂ ਵਲੋਂ ਨਕਾਰੇ ਹੋਏ ਅਕਾਲੀਆਂ ਅਤੇ ਦਲ ਬਦਲੂਆਂ ਨੇ ਇਕ ਮਹਿਲਾ ਨੂੰ ਹਥਿਆਰ ਬਣਾ ਕੇ ਪੰਜਾਬ ਹਿਤੈਸ਼ੀ ਅਤੇ ਗਰੀਬ ਲੋਕਾਂ ਦੇ ਮਸੀਹਾ ਸਿਮਰਜੀਤ ਸਿੰਘ ਬੈਂਸ ਤੇ ਘਟੀਆਂ ਦੋਸ਼ ਲਾ ਕੇ ਉਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਠੁੱਸ ਹੋ ਕੇ ਰਹਿ ਗਈ ਹੈ ਅਤੇ ਇਹ ਉਨ੍ਹਾਂ ਜ਼ਮੀਰ ਤੋਂ ਗਿਰੇ ਹੋਏ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ।

 

Have something to say? Post your comment

 
 
 
 
 
Subscribe