ਅੰਮ੍ਰਿਤਸਰ, (ਸੱਚੀ ਕਲਮ ਬਿਊਰੋ) : ਅਜੋਕੇ ਵਿਗਿਆਨਕ ਯੁਗ ਵਿਚ ਵੀ ਲੋਕ ਪਥਰ ਯੁਗ ਵਾਲੀ ਸੋਚ ਰਖਦੇ ਹਨ। ਬੀਤੇ ਕਲ ਅੰਮ੍ਰਿਤਸਰ ਦੇ ਨੇੜਲੇ ਪਿੰਡ ਪੰਡੋਰੀ ਤੋਂ ਇਕ ਤਿੰਨ ਸਾਲਾ ਬੱਚਾ ਤੇਜਪਾਲ ਘਰੋਂ ਲਾਪਤਾ ਹੋ ਗਿਆ ਸੀ। ਇਸ ਦੀ ਜਗਾਂ-ਜਗਾਂ ਭਾਲ ਕੀਤੀ ਗਈ ਪਰ ਇਹ ਕਿਧਰੋਂ ਵੀ ਨਹੀਂ ਮਿਲਿਆ। ਅੱਜ ਸਵੇਰੇ ਇਸ ਬੱਚੇ ਦੀ ਲਾਸ਼ ਮਿਲ ਗਈ। ਜਾਣਕਾਰੀ ਮੁਤਾਬਿਕ ਤੇਜਪਾਲ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਉਸ ਨੂੰ ਬਿਟੂ ਨਾਮਕ ਇਕ ਵਿਅਕਤੀ ਅਪਣੇ ਨਾਲ ਲੈ ਗਿਆ। ਕਿਹਾ ਜਾਂਦਾ ਹੈ ਕਿ ਬਿਟੂ ਤੰਤਰ ਵਿਦਿਆ ਕਰਦਾ ਹੈ। ਤੇਜਪਾਲ ਨੂੰ ਬਿਟੂ ਵਲੋਂ ਲੈ ਕੇ ਜਾਣ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ। ਤੇਜਪਾਲ ਦੀ ਹਤਿਆ ਕਰਨ ਤੋਂ ਬਾਅਦ ਬਿਟੂ ਫ਼ਰਾਰ ਹੋ ਗਿਆ ਸੀ। ਸੀ.ਸੀ.ਟੀ.ਵੀ. ਦੀ ਫ਼ੁਟੇਜ ਖ਼ੰਗਾਲਣ ਤੋਂ ਬਾਅਦ ਪੁਲਿਸ ਨੇ ਬਿਟੂ ਨੂੰ ਜੰਮੂ ਕੋਲੋ ਹਿਰਾਸਤ ਵਿਚ ਲੈ ਲਿਆ ਹੈ।