Friday, November 22, 2024
 

ਪੰਜਾਬ

ਪਤੀ-ਪਤਨੀ ਨੇ ਨੌਜਵਾਨ ਕੁੜੀ ਦਾ ਧੋਖੇ ਨਾਲ ਕਰਵਾਇਆ ਬਲਾਤਕਾਰ

November 22, 2020 09:51 AM

ਚੰਡੀਗੜ੍ਹ :  ਪੁਲਸ ਨੇ ਇਕ ਪਤੀ-ਪਤਨੀ ਨੂੰ 20 ਸਾਲਾ ਕੁੜੀ ਨਾਲ ਧੋਖੇ ਨਾਲ ਇਕ ਬਾਬੇ ਕੋਲੋਂ ਜਬਰ-ਜ਼ਿਨਾਹ ਕਰਵਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਹਿਰ ਦੇ ਇਕ ਇਲਾਕੇ 'ਚ ਬੀ. ਐੱਸ. ਸੀ. 'ਚ ਪੜ੍ਹਦੀ ਕੁੜੀ ਦੇ ਘਰ 'ਚ ਰਹਿੰਦੇ ਕਿਰਾਏਦਾਰ ਪਤੀ-ਪਤਨੀ ਨੇ ਪਹਿਲਾਂ ਤਾਂ ਵਿਦਿਆਰਥਣ ਨੂੰ ਆਪਣੇ ਝਾਂਸੇ 'ਚ ਲਿਆ ਅਤੇ ਫਿਰ ਇਕ ਬਾਬੇ ਕੋਲੋਂ ਜਬਰ-ਜ਼ਿਨਾਹ ਕਰਵਾਇਆ।

ਉਪਰੰਤ ਉਸ ਨੂੰ ਬਲੈਕਮੇਲ ਕਰ ਕੇ ਉਸ ਕੋਲੋਂ ਹਜ਼ਾਰਾਂ ਰੁਪਏ ਅਤੇ ਸੋਨੇ ਦੇ ਗਹਿਣੇ ਹੜੱਪ ਲਏ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ। ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਪਰ ਉਸ ਦਾ ਕੰਮ ਨਹੀਂ ਸੀ ਬਣ ਰਿਹਾ, ਜਿਸ ਕਾਰਣ ਉਸ ਨੇ ਆਪਣੇ ਕਿਰਾਏਦਾਰ ਪਤੀ-ਪਤਨੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸੰਨੀ ਨਾਂ ਦੇ ਬਾਬੇ ਕੋਲੋਂ ਉਸ ਦੇ ਬਾਹਰ ਜਾਣ ਦਾ ਉਪਾਅ ਕਰਵਾ ਦੇਣਗੇ। ਦੋਵੇਂ ਪਤੀ-ਪਤਨੀ ਨੇ ਉਸ ਦੀ ਬਾਬੇ ਨਾਲ ਵੀਡੀਓ ਕਾਲ ਜ਼ਰੀਏ ਗੱਲ ਕਰਵਾਈ ਤਾਂ ਬਾਬੇ ਨੇ ਪੀੜਤਾ ਨੂੰ ਕਿਹਾ ਕਿ ਉਸ ਨੂੰ ਸਾਰੇ ਕੱਪੜੇ ਉਤਾਰਨੇ ਪੈਣਗੇ ਤਾਂ ਕਿ ਉਹ ਦੇਖ ਸਕੇ ਕਿ ਉਸ ਨੂੰ ਕੋਈ ਤਿਲ ਦੋਸ਼ ਤਾਂ ਨਹੀਂ ਹੈ। ਬਾਬੇ ਨੇ ਇਹ ਵੀਡੀਓ ਆਪਣੇ ਫੋਨ 'ਚ ਰਿਕਾਰਡ ਕਰ ਲਈ ਤੇ ਕੁੱਝ ਦਿਨਾਂ ਬਾਅਦ ਉਸ ਦੇ ਘਰ ਆਇਆ ਅਤੇ ਉਸ ਨੂੰ ਕਮਰੇ 'ਚ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਬਾਬੇ ਨੇ ਉਸ ਨੂੰ ਫੋਨ 'ਚ ਰਿਕਾਰਡ ਕੀਤੀ ਉਸ ਦੀ ਨਗਨ ਵੀਡੀਓ ਵੀ ਦਿਖਾਈ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਸ ਦੇ ਸਾਰੇ ਪਰਿਵਾਰ ਨੂੰ ਮਾਰ ਦੇਵੇਗਾ।

ਇਸ ਤੋਂ ਬਾਅਦ ਬਾਬੇ ਅਤੇ ਪਤੀ-ਪਤਨੀ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਉਸ ਕੋਲੋਂ ਹਜ਼ਾਰਾਂ ਰੁਪਏ ਅਤੇ ਸੋਨੇ ਦੇ ਗਹਿਣੇ ਹੜੱਪ ਲਏ। ਕੁੱਝ ਦਿਨਾਂ ਬਾਅਦ ਮੁਲਜ਼ਮਾਂ ਨੇ ਉਸ ਦੀ ਵੱਡੀ ਭੈਣ ਨੂੰ ਉਸ ਦੀ ਵੀਡੀਓ ਭੇਜ ਦਿੱਤੀ ਅਤੇ ਉਸ ਕੋਲੋਂ ਪੈਸੇ ਮੰਗਣ ਲੱਗੇ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ। ਪੁਲਸ ਨੇ ਮੁਲਜ਼ਮ ਪਲਕ ਧੀਰ, ਕੁਨਾਲ ਧੀਰ, ਸੰਨੀ ਬਾਬਾ ਉਰਫ਼ ਗੌਰਵ ਸਹਿਗਲ ਖ਼ਿਲਾਫ਼ 376, 384 ਅਤੇ 120-ਬੀ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।

 

 

 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe