ਗੁਰਦਾਸਪੁਰ : ਉਸ ਸਮੇਂ ਦਰਿੰਦਗੀ ਦੀ ਹੱਦ ਹੋ ਗਈ ਜਦੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ 14 ਸਾਲਾ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ। ਇਸ ਸਮੇਂ ਬੱਚੀ 'ਤੇ ਬੱਚਾ ਦੋਨੋਂ ਹੀ ਸੁਰੱਖਿਅਤ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਪੀੜਿਤਾ ਦੇ ਪੇਟ 'ਚ ਬਹੁਤ ਜ਼ਿਆਦਾ ਦਰਦ ਸੀ। ਜਦੋਂ ਉਸਦੇ ਪਰਿਵਾਰ ਵਾਲੇ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲੈ ਕੇ ਆਏ ਤਾਂ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ।
ਪੀੜਿਤਾ ਦੀ ਮਾਂ ਨੇ ਦੱਸਿਆ ਕਿ ਬੱਚੀ ਜਿਨ੍ਹਾਂ ਦੇ ਘਰ ਕੰਮ ਕਰਦੀ ਸੀ ਉਨ੍ਹਾਂ ਦੇ ਹੀ ਮੁੰਡੇ ਨੇ ਉਸ ਨਾਲ ਗਲਤ ਕੰਮ ਕੀਤਾ ਹੈ ਜਿਸ ਕਾਰਨ ਉਹ ਗਰਭਵਤੀ ਹੋ ਗਈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਕਿ ਹਸਪਤਾਲ 'ਚ 14 ਸਾਲਾ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਪਰਿਵਾਰ ਵਲੋਂ ਜੋ ਵੀ ਇਸ ਸਬੰਧੀ ਲਿਖਤੀ ਸ਼ਿਕਾਇਤ ਮਿਲੇਗੀ ਉਸ ਆਧਾਰ 'ਤੇ ਜਾਂਚ ਤੋਂ ਬਾਦ ਕਾਰਵਾਈ ਹੋਵੇਗੀ।