ਬਾੜਮੇਰ : ਲੋਕ ਸਭਾ ਚੋਣਾਂ ਲਈ ਰਾਜਸਥਾਨ 'ਚ 'ਮਿਸ਼ਨ-25' ਨੂੰ ਲੈ ਕੇ ਜ਼ੋਰਾਂ ਨਾਲ ਜੁਟੀ ਭਾਜਪਾ ਨੇ ਇੱਥੇ ਸ਼ਨੀਵਾਰ ਨੂੰ ਚੌਥੇ ਗੇੜ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਆਪਣੀ ਪੂਰੀ ਤਾਕਤ ਲੱਗਾ ਦਿੱਤੀ। ਹਾਲ ਹੀ 'ਚ ਪਾਰਟੀ 'ਚ ਸ਼ਾਮਲ ਹੋਏ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੇ ਬਾੜਮੇਰ 'ਚ ਰੋਡ ਸ਼ੋਅ ਕਰ ਕੇ ਭਾਜਪਾ ਦੇ ਪੱਖ 'ਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਿੱਥੇ ਇਕ ਪਾਸੇ ਰੈਲੀ 'ਚ ਵੱਡੀ ਗਿਣਤੀ 'ਚ ਭੀੜ ਦਿੱਸੀ, ਉੱਥੇ ਹੀ ਬੈਕ ਗਰਾਊਂਡ 'ਚ ਸੰਨੀ ਦਿਓਲ ਦੇ ਸਮਰਥਕ ਉਨ੍ਹਾਂ ਦੀ ਫਿਲਮ 'ਗਦਰ' ਦਾ ਡਾਇਲੌਗ 'ਹਿੰਦੁਸਤਾਨ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ' ਦੇ ਨਾਅਰੇ ਲਗਾਉਂਦੇ ਦਿੱਸੇ। ਬੈਕ ਗਰਾਊਂਡ 'ਚ ਸਮਰਥਕ ਤਾਂ ਇਹ ਨਾਅਰਾ ਲੱਗਾ ਹੀ ਰਹੇ ਸਨ, ਸਪੀਕਰ 'ਤੇ ਵੀ ਇਹ ਡਾਇਲਾਗ ਵਜ ਰਿਹਾ ਸੀ। ਦੱਸਣਯੋਗ ਹੈ ਕਿ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸੰਨੀ ਦਾ ਇਹ ਪਹਿਲਾ ਰੋਡ ਸ਼ੋਅ ਸੀ। ਜ਼ਿਕਰਯੋਗ ਹੈ ਕਿ 29 ਅਪ੍ਰੈਲ ਨੂੰ ਰਾਜਸਥਾਨ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਣੀ ਹੈ। ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਭਾਜਪਾ ਦੇ ਸਾਹਮਣੇ ਵੱਡੀ ਚੁਣੌਤੀ ਹੈ, ਉੱਥੇ ਹੀ ਸੱਤਾਧਾਰੀ ਕਾਂਗਰਸ ਇਸ ਵਾਰ ਸੂਬੇ ਦੀਆਂ 25 ਸੀਟਾਂ 'ਤੇ ਜਿੱਤ ਦਰਜ ਕਰ ਕੇ ਦਿੱਲੀ ਦੀ ਸੱਤਾ ਤੱਕ ਪਹੁੰਚਣ ਦੀ ਕੋਸ਼ਿਸ਼ 'ਚ ਜੁਟੀ ਹੈ। ਦੱਸਣਯੋਗ ਹੈ ਕਿ ਭਾਜਪਾ ਨੇ ਗੁਰਦਾਸਪੁਰ ਤੋਂ ਅਭਿਨੇਤਾ ਸੰਨੀ ਦਿਓਲ ਨੂੰ ਟਿਕਟ ਦਿੱਤਾ ਗਿਆ ਹੈ। ਸੰਨੀ ਕੁਝ ਦਿਨ ਪਹਿਲਾਂ ਹੀ ਪਾਰਟੀ 'ਚ ਸ਼ਾਮਲ ਹੋਏ ਹਨ। ਇਸ ਤੋਂ ਪਹਿਲਾਂ ਸੰਨੀ ਦੇ ਪਿਤਾ ਧਰਮੇਂਦਰ ਵੀ ਭਾਜਪਾ ਦੇ ਟਿਕਟ 'ਤੇ ਚੋਣ ਜਿੱਤ ਚੁਕੇ ਹਨ। ਧਰਮੇਂਦਰ ਦੀ ਪਤਨੀ ਅਤੇ ਸੰਨੀ ਦੀ ਮਾਂ ਹੇਮਾ ਮਾਲਿਨੀ ਵੀ ਭਾਜਪਾ ਦੇ ਟਿਕਟ 'ਤੇ ਮਥੁਰਾ ਤੋਂ ਚੋਣ ਲੜ ਰਹੀ ਹੈ।