ਕੋਰੋਨਾ ਵਾਇਰਸ ਦਾ ਪਸਾਰ ਕਿਵੇਂ ਰੋਕਿਆ ਜਾਵੇ? ਇਸ ਦਾ ਇਲਾਜ ਕਿਵੇਂ ਕੀਤਾ ਜਾਵੇ? ਸਾਰੀ ਦੁਨੀਆ ਲਈ ਇਹ ਵੱਡਾ ਸਵਾਲ ਹੈ ਜਿਸ ਦਾ ਜਵਾਬ ਦੁਨੀਆ ਭਰ ਦੇ ਡਾਕਟਰ ਤੇ ਵਿਗਿਆਨੀ ਲੱਭ ਰਹੇ ਹਨ। ਹੁਣ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦਾ ਇਲਾਜ ਮੈਲਾਟੋਨਿਨ ਹਾਰਮੋਨ ਨਾਲ ਕੀਤਾ ਜਾ ਸਕਦਾ ਹੈ। ਮੈਲਾਟੋਨਿਨ ਇਕ ਅਜਿਹਾ ਹਾਰਮੋਨ ਹੈ ਜੋ ਸਰੀਰ 'ਚ ਪੀਨੀਅਲ ਗਲੈਂਡ ਤੋਂ ਰਿਲੀਜ਼ ਹੁੰਦਾ ਹੈ। ਇਹ ਹਾਰਮੋਨ ਨੀਂਦ ਆਉਣ 'ਚ ਮਦਦਗਾਰ ਹੈ। ਇਹ ਹਾਰਮੋਨ ਸਰੀਰ ਤੋਂ ਫ੍ਰੀ ਰੈਡੀਕਲਸ ਨੂੰ ਬਾਹਰ ਕੱਢਦਾ ਹੈ। ਇਕ ਖੋਜ 'ਚ ਦਾਅਵਾ ਕੀਤਾ ਗਿਆ ਹੈ ਕਿ ਮੈਲਾਟੋਨਿਨ ਕੋਵਿਡ-19 ਖ਼ਿਲਾਫ਼ ਇਲਾਜ ਦਾ ਇਕ ਵਿਵਹਾਰਕ ਬਦਲਾਅ ਹੋ ਸਕਦਾ ਹੈ। ਪੀਐੱਲਓਐੱਸ ਬਾਓਲੋਜੀ ਨਾਮਕ ਜਰਨਲ 'ਚ ਪ੍ਰਕਾਸ਼ਿਤ ਇਸ ਖੋਜ ਨੇ ਕੋਵਿਡ-19 ਖ਼ਿਲਾਫ਼ ਸੰਭਾਵਿਤ ਤੌਰ 'ਤੇ ਔਸ਼ਧੀ 'ਤੇ ਇਸ ਦੀ ਪਛਾਣ ਲਈ ਇਕ ਨਵੇਂ (ਏਆਈ) ਮੰਚ ਦਾ ਇਸਤੇਮਾਲ ਕੀਤਾ।
PLOS ਬਾਓਲੋਜੀ 'ਚ ਪ੍ਰਕਾਸ਼ਿਤ ਕੀਤੇ ਗਏ ਸਿੱਟੇ ਮੁਤਾਬਕ ਲਰਨਰ ਰਿਸਰਚ ਇੰਸਟੀਚਿਊਟ ਦੇ ਖੋਜਕਰਤਾਵਾਂ ਦੁਆਰਾ ਕੋਵਿਡ-19 ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀ ਦਵਾਈ ਦੀ ਪਛਾਣ ਕਰਨ ਲਈ ਮੈਲਾਟੋਨਿਨ ਨੂੰ ਇਕ ਉਮੀਦ ਦੀ ਕਿਰਨ ਦੇ ਰੂਪ 'ਚ ਦੇਖਿਆ ਗਿਆ ਹੈ।