Sunday, April 06, 2025
 
BREAKING NEWS

ਨਵੀ ਦਿੱਲੀ

ਭ੍ਰਿਸ਼ਟਾਚਾਰ ਮਾਮਲਾ : ਚਿਦੰਬਰਮ, ਕਾਰਤੀ ਨੂੰ ਛੇ ਮਈ ਤਕ ਗ੍ਰਿਫ਼ਤਾਰੀ ਤੋਂ ਰਾਹਤ

April 27, 2019 10:29 AM

ਨਵੀਂ ਦਿੱਲੀ, (ਏਜੰਸੀ): ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਨੂੰ ਏਅਰਸੈਲ-ਮੈਕਸਿਸ ਮਾਮਲੇ ਵਿਚ ਛੇ ਮਈ ਤਕ ਗ੍ਰਿਫ਼ਤਾਰੀ ਤੋਂ ਰਾਹਤ ਦੇ ਦਿਤੀ ਹੈ। ਵਿਸ਼ੇਸ਼ ਜੱਜ ਓ.ਪੀ. ਸੋਨੀ ਨੇ ਚਿਦੰਬਰਮ ਪਰਵਾਰ ਨੂੰ ਅੰਤਰਿਮ ਰਾਹਤ ਦਿਤੀ ਅਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਸਬੂਤ ਇਕੱਠੇ ਕਰਨ ਲਈ ਹੋਰ ਸਮੇਂ ਦੀ ਮੰਗ ਕਰਨ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 6 ਮਈ ਤੈਅ ਕੀਤੀ। ਏਅਰਸੈਲ-ਮੈਕਸਿਸ ਸੌਦੇ ਵਿਚ ਵਿਦੇਸ਼ੀ ਨਿਵੇਸ਼ ਪ੍ਰੋਤਸਾਹਨ ਬੋਰਡ (ਐਫ਼ਆਈਪੀਬੀ) ਤੋਂ ਮਨਜ਼ੂਰੀ ਵਿਚ ਕਥਿਤ ਅਨਿਯਮਿਤਾਵਾਂ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ।

 

Have something to say? Post your comment

Subscribe