ਉੱਤਰਪ੍ਰਦੇਸ਼ : ਆਗਰਾ ਵਿੱਚ ਸੱਤ ਸਾਲ ਪਹਿਲਾਂ ਇੱਕ ਸ਼ਖਸ ਨੇ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ ਸੀ। ਇਸ ਮਾਮਲੇ ਵਿੱਚ ਹੁਣ ਕੋਰਟ ਨੇ ਉਸ ਸ਼ਖਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇੰਨਾ ਹੀ ਨਹੀਂ, ਉਸ ਸ਼ਖਸ ਉੱਤੇ 30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੱਸ ਦਈਏ ਕਿ ਇਸ ਘਟਨਾ 29 ਸਤੰਬਰ 2013 ਨੂੰ ਅੰਜਾਮ ਦਿੱਤੀ ਗਈ ਸੀ। ਜਾਣਕਾਰੀ ਦੇ ਮੁਤਾਬਕ , ਜਗਨੇਰ ਖੇਤਰ ਥਾਣੇ ਦੇ ਨੌਨੀ ਪਿੰਡ ਨਿਵਾਸੀ ਜਗਨ ਸਿੰਘ ਅਤੇ ਉਸ ਦੀ ਪਤਨੀ ਸੀਮਾ ਦੇ ਵਿੱਚ ਲੜਾਈ ਝਗੜਾ ਚੱਲ ਰਿਹਾ ਸੀ। ਇਸ ਦੌਰਾਨ ਸੀਮਾ ਨੇ ਜਗਨ ਦੇ ਹੱਥ ਵਿਚੋਂ ਉਸ ਦਾ ਫੋਨ ਖੌਹ ਲਿਆ।
ਇਹ ਵੀ ਪੜ੍ਹੋ : ਜੋਅ ਬਾਇਡਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ
ਇਸ ਦੇ ਬਾਅਦ ਇਹ ਗੱਲ ਇੰਨੀ ਵੱਧ ਗਈ ਕਿ ਪਤੀ ਨੇ ਆਪਣੀ ਪਤਨੀ ਦੇ ਉੱਤੇ ਤੇਲ ਛਿੜਕ ਕੇ ਅੱਗ ਦੀ ਭੇਂਟ ਚੜਾ ਦਿੱਤਾ। ਇਸ ਘਟਨਾ ਮਗਰੋਂ ਸੀਮਾ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਲੇਕਿਨ 24 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਨਾਲ ਲੜਨ ਦੇ ਬਾਅਦ ਵੀ ਸੀਮਾ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸ ਦਈਏ ਕਿ ਸੀਮਾ ਨੇ ਹਸਪਤਾਲ ਵਿੱਚ ਹੀ ਆਪਣੇ ਬਿਆਨ ਵਿੱਚ ਪੁਲਿਸ ਨੂੰ ਸਾਰੀ ਗੱਲ ਦੱਸ ਦਿੱਤੀ ਸੀ। ਇਸ ਮਾਮਲੇ ਵਿੱਚ ਅਦਾਲਤ 'ਚ 9 ਗਵਾਹ ਅਤੇ ਕਈ ਸਬੂਤ ਪੇਸ਼ ਕੀਤੇ ਗਏ। ਸੱਤ ਸਾਲਾਂ ਤੱਕ ਇਸ ਕੇਸ ਦੀ ਸੁਣਵਾਈ ਚਲਣ ਦੇ ਬਾਅਦ ਅੰਤ ਵਿੱਚ ਪਤੀ ਨੂੰ ਸੀਮਾ ਦੀ ਮੌਤ ਦਾ ਜ਼ਿੰਮੇਦਾਰ ਮੰਨਿਆ ਗਿਆ ਅਤੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ।