8 ਮੁਲਜ਼ਮ ਨਾਮਜ਼ਦ, ਤਿੰਨ ਦੀ ਗਿ੍ਰਫਤਾਰੀ ਹਾਲੇ ਬਾਕੀ
ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੀ ਪੁਲਿਸ ਨੇ ਨਸ਼ੇ ਖਿਲਾਫ ਸਖਤੀ ਦਿਖਾਉਂਦੇ ਹੋਏ ਕਰੋੜਾਂ ਰੁਪਏ ਦੇ ਮੁੱਲ ਦੀ ਹੈਰੋਇਨ ‘ਤੇ ਆਈਸ ਡਰੱਗ ਸਣੇ ਤਿੰਨ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ 8 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ ਜਦਕਿ 5 ਮੁਲਜ਼ਮ ਹਾਲੇ ਵੀ ਪੁਲਿਸ ਦੀ ਗਿ੍ਰਫਤਾਰੀ ਤੋਂ ਬਾਹਰ ਹਨ। ਜਿਹਨਾਂ ਦੀ ਪੁਲਿਸ ਤਲਾਸ਼ ਕਰ ਰਹੀ ਹੈ।
ਬੁੱਧਵਾਰ ਸ਼ਾਮ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਟੀਐਫ ਆਈਜੀ ਪੀ ਆਰਕੇ ਜੈਸਵਾਲ ਨੇ ਦੱਸਿਆ ਕਿ ਸ੍ਰੀਨਗਰ ਤੋਂ ਨਸ਼ੇ ਦੀ ਇਹ ਪੂਰੀ ਖੇਪ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਮੁਲਜ਼ਮਾਂ ਦਾ ਪਹਿਲਾ ਵੀ ਅਪਰਾਧਿਕ ਪਿਛੋਕੜ ਹੈ, ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ। ਇਹ ਇੱਕ ਵੱਡੀ ਕਾਮਯਾਬੀ ਹੈ ਪਿਛਲੇ 3 ਸਾਲ ਤੋਂ ਆਈਸ ਡਰੱਗ ਦੀ ਇੰਨੀ ਵੱਡੀ ਖੇਪ ਕਦੀ ਵੀ ਨਹੀਂ ਮਿਲੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਲੁਧਿਆਣਾ ਵਾਸੀ ਮਨਜੀਤ ਸਿੰਘ ਮੰਨਾ, ਬਟਾਲਾ ਵਾਸੀ ਵਿਸ਼ਾਲ ‘ਤੇ ਅਬੋਹਰ ਵਾਸੀ ਅੰਗਰੇਜ਼ ਸਿੰਘ ਸ਼ਾਮਲ ਹਨ ਜਦਕਿ ਹੋਰਨਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।