ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਜੂਟ ਬੈਗਾਂ ਦੀ ਲਾਜ਼ਮੀ ਪੈਕਿੰਗ ਲਈ ਮਾਪਦੰਡਾਂ ਦਾ ਵਿਸਥਾਰ ਕੀਤਾ ਹੈ ਅਤੇ ਹੁਣ 100 ਪ੍ਰਤੀਸ਼ਤ ਅਨਾਜ ਅਤੇ 20 ਪ੍ਰਤੀਸ਼ਤ ਚੀਨੀ ਵੱਖ-ਵੱਖ ਕਿਸਮਾਂ ਦੇ ਜੂਟ ਬੈਗਾਂ ਵਿਚ ਪੈਕ ਕੀਤੀ ਜਾਵੇਗੀ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਇਸ ਉਦੇਸ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜੂਟ ਪੈਕਿੰਗ ਵਧਾਉਣ ਨਾਲ ਜੂਟ ਦੀ ਕਾਸ਼ਤ ਨੂੰ ਉਤਸ਼ਾਹ ਮਿਲੇਗਾ। ਇਸਦਾ ਲਾਭ ਇਸ ਦੇ ਨਿਰਮਾਣ ਵਿੱਚ ਲੱਗੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਹੋਵੇਗਾ। ਜੂਟ ਜ਼ਿਆਦਾਤਰ ਬੰਗਾਲ, ਅਸਾਮ, ਮੇਘਾਲਿਆ, ਉੜੀਸਾ, ਤ੍ਰਿਪੁਰਾ ਅਤੇ ਆਂਧਰਾ ਵਿੱਚ ਪੈਦਾ ਹੁੰਦਾ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਸ਼ਹਿਜਾਦੇ ਨੂੰ ਨਹੀਂ ਹੈ ਭਾਰਤ ਦੀ ਸੈਨਾ ਅਤੇ ਸਰਕਾਰ 'ਤੇ ਭਰੋਸਾ
ਉਨ੍ਹਾਂ ਦੱਸਿਆ ਕਿ ਸਰਕਾਰ ਦੇ ਫੈਸਲੇ ਨਾਲ ਪ੍ਰਤੀ ਹੈਕਟੇਅਰ ਵਿੱਚ 10 ਹਜ਼ਾਰ ਦਾ ਵਾਧਾ ਹੋਵੇਗਾ। ਸਰਕਾਰ ਪਹਿਲਾਂ ਹੀ ਜੱਟ ਦੀ ਉਤਪਾਦਕਤਾ ਅਤੇ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਪ੍ਰੋਗਰਾਮ ਚਲਾ ਰਹੀ ਹੈ। ਦੇਸ਼ ਵਿਚ ਜੂਟ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਨੇਪਾਲ ਅਤੇ ਬੰਗਲਾਦੇਸ਼ ਤੋਂ ਇਸ ਦੇ ਆਯਾਤ ਉੱਤੇ ਚਾਰਜ ਵਧਾਏ ਸਨ। ਜਾਵਡੇਕਰ ਨੇ ਕਿਹਾ ਕਿ ਇਸ ਵੇਲੇ ਟੈਰਿਫ ਕਮਿਸ਼ਨ ਜੂਟ ਬੈਗਾਂ ਦੀਆਂ ਕੀਮਤਾਂ ਤੈਅ ਕਰਦਾ ਹੈ। ਸਰਕਾਰ ਨਵੀਂ ਕੀਮਤਾਂ ਦੀ ਖੋਜ ਕਰਨ ਲਈ ਜੀਐਮ ਪੋਰਟਲ ਤੋਂ 10 ਪ੍ਰਤੀਸ਼ਤ ਦੀ ਖਰੀਦ ਕਰੇਗੀ।