ਫਤਿਹਗੜ੍ਹ ਸਾਹਿਬ : ਖਮਾਣੋਂ ਦੀ ਐਂਟੀ ਨਾਰਕੋਟਿਕ ਸੈੱਲ ਪੁਲਿਸ ਨੇ ਨਸ਼ੇ ਖਿਲਾਫ ਸਖਤੀ ਦਿਖਾਉਂਦੇ ਹੋਏ ਨਸ਼ੀਲੀ ਗੋਲੀਆਂ ਸਣੇ ਦੋ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ। ਜਿਹਨਾਂ ਖਿਲਾਫ ਖਮਾਣੋਂ ਥਾਣਾ ‘ਚ ਮਾਮਲਾ ਦਰਜ ਕਰ ਲਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਂਟੀ ਨਾਰਕੋਟਿਕ ਸੈੱਲ ਦੇ ਸਹਾਇਕ ਥਾਣੇਦਾਰ ਗੁਰਮੀਤ ਕੁਮਾਰ ਪੁਲਿਸ ਟੀਮ ਨਾਲ ਪਿੰਡ ਮਾਨਪੁਰ ਨੇੜੇ ਗਸ਼ਤ ‘ਤੇ ਸਨ।
ਇਸੇ ਦੌਰਾਨ ਗੁਪਤ ਸੂਚਨਾ ਮਿਲੀ ਦੋ ਨਸ਼ਾ ਤਸਕਰ ਨਸ਼ਾ ਸਪਲਾਈ ਕਰਨ ਆ ਰਹੇ ਹਨ। ਪੁਲਿਸ ਨੇ ਇਸ ‘ਤੇ ਕਾਰਵਾਈ ਕਰਦੇ ਹੋਏ ਪਿੰਡ ਸੰਘੋਲ ਵਾਸੀ ਸਤਿੰਦਰਪਾਲ ਸਿੰਘ ‘ਤੇ ਪਿੰਡ ਬਾਠਾ ਖੁਰਦ ਵਾਸੀ ਪਰਮਜੀਤ ਸਿੰਘ ਪੰਮਾ ਨੂੰ 8400 ਨਸ਼ੀਲੀ ਗੋਲੀਆਂ, 500 ਗ੍ਰਾਮ ਅਫੀਮ ‘ਤੇ 140 ਸ਼ੀਸ਼ੀਆਂ ਸਣੇ ਗਿ੍ਰਫਤਾਰ ਕਰ ਲਿਆ। ਜਿਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।