ਹੁਸ਼ਿਆਰਪੁਰ : ਪਿੰਡ ਗੱਗ ਸੁਲਤਾਨ ਦਾ ਕਿਸਾਨ ਰਹਿੰਦ ਖੂਹੰਦ ਨਾ ਸਾੜ ਕੇ 33 ਏਕੜ ਵਿੱਚ ਖੇਤੀ ਕਰਨ ਵਾਲਾ ਕਿਸਾਨ ਵਰਿੰਦਰ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਗਿਆ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਜਲਾਏ ਕਣਕ ਦੀ ਬਿਜਾਈ ਐਮਬੀ ਪਲੋਅ 'ਤੇ ਰੋਟਾਵੇਟਰ ਨਾਲ ਕਰ ਰਿਹਾ ਹੈ। ਵਰਿੰਦਰ ਸਿੰਘ ਨੇ ਇਸ ਸਾਲ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਸਬਸਿਡੀ 'ਤੇ ਸੁਪਰ ਸੀਡਰ ਵੀ ਖਰੀਦ ਲਿਆ ਹੈ ਤਾਂ ਜੋ ਝੋਨੇ ਦੇ ਖੜ੍ਹੇ ਨਾੜ ਵਿੱਚ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕੇ। ਆਪਣੀ ਇਸ ਆਧੁਨਿਕ ਅਤੇ ਵਾਤਾਵਰਣ ਅਨੁਕੂਲ ਖੇਤੀ ਕਾਰਨ ਇਹ ਕਿਸਾਨ ਆਸ-ਪਾਸ ਦੇ ਹੋਰ ਕਿਸਾਨਾਂ ਲਈ ਵੀ ਪ੍ਰੇਰਣਾ ਬਣਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਉਹ ਕਰੀਬ 20 ਸਾਲ ਤੋਂ ਖੇਤੀ ਕਰ ਰਿਹਾ ਹੈ ਅਤੇ 33 ਏਕੜ ਜ਼ਮੀਨ ਵਿੱਚ ਕਣਕ, ਝੋਨਾ ਅਤੇ ਗੰਨੇ ਦੀ ਖੇਤੀ ਨਾਲ ਕਰਦਾ ਹੈ, ਇਸਦੇ ਨਾਲ-ਨਾਲ 5 ਕਨਾਲ ਰਕਬੇ ਵਿੱਚ ਮੌਸੰਮੀ ਦੀ ਖੇਤੀ ਵੀ ਕਰ ਰਿਹਾ ਹੈ। ਵਰਿੰਦਰ ਸਿੰਘ ਪਿਛਲੇ ਕੁਝ ਸਾਲਾਂ ਤੋਂ ਝੋਨੇ ਅਤੇ ਗੰਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਰਾਲੀ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸਬਸਿਡੀ 'ਤੇ ਦਿੱਤੇ ਗਏ ਉਪਕਰਣਾਂ ਨਾਲ ਕਣਕ ਦੀ ਬਿਜਾਈ ਕਰਦਾ ਹੈ। ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਗੰਨੇ ਦੀ ਖੇਤੀ ਅਤੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਰੋਟਾਵੇਟਰ ਅਤੇ ਐਮ.ਬੀ. ਪਲੋਅ ਦਾ ਪ੍ਰਯੋਗ ਕਰਕੇ ਜ਼ਮੀਨ ਵਿੱਚ ਮਿਲਾ ਦਿੱਤਾ ਹੇ ਜਾਂ ਫਿਰ ਕਟਰ ਮਾਰ ਕੇ ਗੁੱਜਰਾਂ ਨੂੰ ਚੁੱਕਵਾ ਦਿੱਦਾ ਹੈ।