ਮੈਲਬੌਰਨ : ਭਾਰਤ ਅਤੇ ਆਸਟਰੇਲੀਆ ਵਿਚਾਲੇ ਡੇ-ਨਾਈਟ ਟੈਸਟ ਦੀ ਮੇਜ਼ਬਾਨੀ ਐਡੀਲੇਡ ਨੇ ਕੀਤੀ ਹੈ, ਜਦੋਂਕਿ ਮੈਲਬਰਨ ਕ੍ਰਿਕਟ ਗਰਾਉਂਡ ਦੋਵਾਂ ਟੀਮਾਂ ਦਰਮਿਆਨ ਰਵਾਇਤੀ ਬਾਕਸਿੰਗ ਡੇ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ। ਕ੍ਰਿਕਟ ਆਸਟਰੇਲੀਆ (ਸੀਏ) ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਖਤਮ ਹੋਣ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਦੇ ਦੌਰੇ 'ਤੇ ਜਾਵੇਗੀ। ਇਸ ਸੀਰੀਜ਼ 'ਤੇ ਖੇਡੇ ਜਾਣ ਵਾਲੇ ਮੁਕਾਬਲਿਆਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਇਸ ਦੌਰੇ 'ਤੇ ਵਨਡੇ, ਟੀ20 ਤੇ ਟੈਸਟ ਤਿੰਨਾਂ ਹੀ ਫਾਰਮੇਟ 'ਚ ਮੈਚ ਖੇਡੇਗੀ।
ਇਹ ਵੀ ਪੜ੍ਹੋ : ਹਾਰਲੇ ਡੇਵਿਡਸਨ ਨੇ ਬਾਜ਼ਾਰ ਵਿਚ ਉਤਾਰੀ ਇਲੈਕਟ੍ਰਿਕ ਸਾਈਕਲ
ਭਾਰਤ ਤੇ ਆਸਟ੍ਰੇਲੀਆ 'ਚ ਖੇਡੀ ਜਾਣ ਵਾਲੀ ਅਗਲੀ ਸੀਰੀਜ਼ ਦੇ ਆਯੋਜਨ ਵਾਲੀ ਥਾਂ ਤੇ ਤਾਰੀਕ 'ਤੇ ਫੈਸਲਾ ਕਰ ਲਿਆ ਗਿਆ ਹੈ। ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਮੁਕਾਬਲਾ 27 ਤੇ 29 ਨਵੰਬਰ ਨੂੰ ਖੇਡਿਆ ਜਾਵੇਗਾ। ਇਨ੍ਹਾਂ ਦੋਵੇਂ ਹੀ ਮੁਕਾਬਲੇ ਦੀ ਮੇਜ਼ਬਾਨੀ ਲਈ ਸਿਡਨੀ ਕ੍ਰਿਕਟ ਗਰਾਊਂਡ ਨੂੰ ਚੁਣਿਆ ਗਿਆ ਹੈ। ਆਖਰੀ ਮੁਕਾਬਲਾ 2 ਦਸੰਬਰ ਨੂੰ ਕੇਨਬਰਾ 'ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਅਸੀਂ ਪਹਿਲੇ ਛੇ ਓਵਰਾਂ ਵਿੱਚ ਹੀ ਹਾਰ ਗਏ ਸੀ ਮੈਚ : ਸ਼੍ਰੇਅਸ ਅਈਅਰ
ਟੈਸਟ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ 17 ਦਸੰਬਰ ਨੂੰ ਹੋਵੇਗੀ। ਪਹਿਲਾਂ ਟੈਸਟ ਮੈਚ ਅਡੀਲੇਡ ਓਵਰ 'ਚ 17 ਤੋਂ 21 ਦਸੰਬਰ 'ਚ ਖੇਡਿਆ ਜਾਵੇਗਾ ਜੋ ਡੇ ਨਾਈਟ ਹੋਵੇਗਾ। ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਭਾਰਤੀ ਟੀਮ ਆਸਟ੍ਰੇਲੀਆ 'ਚ ਕੋਈ ਡੇ ਨਾਈਟ ਟੈਸਟ ਮੈਚ ਖੇਡੇਗੀ। ਦੂਜਾ ਟੈਸਟ 26 ਤੋਂ 30 ਦਸੰਬਰ ਭਾਵ ਬਾਕਸਿੰਗ ਡੇ 'ਤੇ ਪਰੰਪਰਾ ਮੁਤਾਬਕ ਮੈਲਬਰਨ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ। ਜਦਕਿ ਆਖਰੀ ਮੈਚ 15 ਤੋਂ 19 ਜਨਵਰੀ 'ਚ ਗਾਬਾ 'ਚ ਹੋਵੇਗਾ।