ਚੰਡੀਗੜ੍ਹ : ਪੰਜਾਬ ਦੇ ਲੁਧਿਆਣਾ ‘ਚ ਤਾਜਪੁਰ ਰੋਡ ‘ਤੇ ਗੀਤਾ ਨਗਰ ਸਥਿਤ ਏਡੀ ਡਾਇੰਗ ਫੈਕਟਰੀ ‘ਚ ਧਮਾਕਾ ਹੋਣ ਕਾਰਨ 8 ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀਂ ਹੋ ਗਏ ਜਦਕਿ ਤਿੰਨ ਮਜ਼ਦੂਰਾਂ ਦੀ ਮੌਤ ਦਾ ਖਦਸਾ਼ ਜਤਾਇਆ ਜਾ ਰਿਹਾ ਹੈ। ਜ਼ਖਮੀਂ ਹੋਏ ਮਜ਼ਦੂਰਾਂ ਨੂੰ ਇਲਾਜ ਦੇ ਲਈ ਸਿਵਲ ਹਸਪਾਲ ਦਾਖਿਲ ਕਰਵਾਇਆ ਗਿਆ ਹੈ ਜਿਹਨਾਂ ਦਾ ਇਲਾਜ ਚਲ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਡਾਇੰਗ ਕੱਪਡ਼ਾ ਰੰਗਾਈ ਦਾ ਕੰਮ ਰਾਤ ਦਿਨ ਚੱਲ ਰਿਹਾ ਹੈ। ਐਤਵਾਰ ਸਵੇਰੇ ਕਰੀਬ 4.45 ਵਜੇ ਰੰਗਾਈ ਕਰਨ ਵਾਲੀ ਟੈਂਕੀ ਬਲਾਸਟ ਹੋ ਜਾਣ ਕਾਰਨ ਉੱਥੇ ਕੰਮ ਕਰ ਰਹੇ 8 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਡਾਇੰਗ 'ਚ ਏਨਾ ਜ਼ਬਰਦਸਤ ਧਮਾਕਾ ਹੋਇਆ ਕਿ ਰੰਗਾਈ ਕਰਨ ਵਾਲੇ ਟੈਂਕ ਦੇ ਪਰਖੱਚੇ ਉੱਡ ਗਏ ਤੇ ਆਸਪਾਸ ਦੀਆਂ ਫੈਕਟਰੀਆਂ ਤੇ ਘਰਾਂ 'ਤੇ ਜਾ ਡਿੱਗਿਆ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਡਾਇੰਗ ਮਾਲਕ ਤੇ ਮੈਨੇਜਰ ਨਹੀਂ ਸੀ। ਸੁਪਰਵਾਈਜ਼ਰ ਦੇ ਸਹਾਰੇ ਕੰਮ ਚਲਾਇਆ ਜਾ ਰਿਹਾ ਸੀ ਤੇ ਲਾਪਰਵਾਹੀ ਹੋਣ ਕਾਰਨ ਰੰਗਾਈ ਕਰਨ ਵਾਲੇ ਟੈਂਕ 'ਚ ਨਮੀ ਭਰ ਗਈ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਇਸ ਲਾਪਰਵਾਹੀ ਕਾਰਨ ਅਚਾਨਕ ਧਮਾਕਾ ਹੋ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।