Friday, November 22, 2024
 

ਪੰਜਾਬ

ਜਲਾਲਪੁਰ: ਗੈਗਰੇਪ ਮਗਰੋਂ ਜਿੰਦਾ ਸਾੜ ਕੇ ਮਾਰੀ 6 ਸਾਲਾ ਬੱਚੀ ਦਾ ਅੰਤਮ ਸਸਕਾਰ

October 23, 2020 11:05 PM

ਟਾਂਡਾ ਉੜਮੁੜ : ਪਿੰਡ ਜਲਾਲਪੁਰ ਵਿਖੇ ਛੇ ਸਾਲਾ ਦੀ ਮਾਸੂਮ ਬੱਚੀ ਨਾਲ ਘਨੋਣੀ ਹਰਕਤ ਕਰਨ ਮਗਰੋਂ ਉਸ ਨੂੰ ਜਿੰਦਾ ਸਾੜ ਕੇ ਮਾਰ ਦੇਣ 'ਤੇ ਹੁਣ ਲੜਕੀ ਨੂੰ ਬਿਆਸ ਦਰਿਆ ਨਜ਼ਦੀਕ ਦਫ਼ਨਾਇਆ ਗਿਆ। ਜਿਥੇ ਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਇਸ ਸ਼ਰਮਨਾਕ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਫ਼ਾਸੀ ਦੀ ਸਜ਼ਾ ਦਿਵਾਉਣ ਦੀ ਮੰਗ ਕਰਦਿਆਂ ਆਵਾਜ਼ ਬੁਲੰਦ ਕੀਤੀ। 
  ਇਸ ਮੌਕੇ ਮ੍ਰਿਤਕ ਲੜਕੀ ਦੇ ਪਰਵਾਰਕ ਮੈਂਬਰਾ ਦਾ ਕਹਿਣਾ ਹੈ ਕਿ ਲੜਕੀ ਨਾਲ ਦਰਿੰਦਗੀ ਕਰਨ ਵਾਲੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦਿਤੀ ਜਾਵੇ। ਇਸ ਮੌਕੇ ਰਾਜਨੀਤਿਕ ਅਤੇ ਸਿਆਸੀ ਆਗੂ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਸੰਗਤ ਸਿੰਘ ਗਿਲਜੀਆਂ, ਵਿਜੈ ਸਾਪਲਾ ਸਾਬਕਾ ਕੇਂਦਰੀ ਮੰਤਰੀ, ਸੁਰਿੰਦਰ ਸਿੰਘ ਭੁਲੇਵਾਲ ਰਾਠਾ ਜ਼ਿਲ੍ਹਾ ਪ੍ਰਧਾਨ, ਮਹਿੰਦਰ ਕੌਰ ਜੋਸ ਸਾਬਕਾ ਸੰਸਦੀ ਸਕੱਤਰ ਆਦਿ ਹਾਜ਼ਰ ਸਨ।  
ਜਦ ਮੁਲਜ਼ਮਾਂ ਦਾ ਮੈਡੀਕਲ ਕਰਾਉਣ ਲਈ ਟਾਂਡਾ ਸਿਵਲ ਹਸਪਤਾਲ ਉਨ੍ਹਾਂ ਨੂੰ ਲਿਆਇਆ ਗਿਆ ਤਾਂ ਉਨ੍ਹਾਂ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਵੇਂ ਕਿ ਪੁਲਿਸ ਪ੍ਰਸ਼ਾਸਨ ਵਲੋਂ ਸਸਕਾਰ ਵਾਲੀ ਥਾਂ ਅਤੇ ਹਸਪਤਾਲ ਵਿਖੇ ਪੂਰੇ ਸਖ਼ਤ ਪ੍ਰੰਬਧ ਕੀਤੇ ਗਏ ਸਨ। ਜਿਨ੍ਹਾਂ ਗੱਡੀਆਂ ਵਿਚ ਉਕਤ ਮੁਲਜ਼ਮਾਂ ਨੂੰ ਲਿਜਾ ਕੇ ਪੇਸ਼ ਕਰਨਾ ਸੀ ਉਸਦੇ ਸਾਹਮਣੇ ਲੋਕਾਂ ਵਲੋਂ ਰੋਸ ਜਤਾਇਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਨੂੰ ਠੰਢਾ ਕੀਤਾ। 

 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe