Friday, November 22, 2024
 

ਖੇਡਾਂ

ਯੁਵੀ ਦੇ ਇਸ ਦਾਅਵੇ 'ਤੇ ਚਹਿਲ ਨੇ ਦਿੱਤਾ ਮਜ਼ੇਦਾਰ ਜਵਾਬ

October 20, 2020 07:09 AM

ਦੁਬਈ : ਆਈਪੀਐੱਲ 2020 'ਚ ਐਤਵਾਰ ਨੂੰ ਜਦੋਂ ਮੁੰਬਈ ਇੰਡੀਅਨਜ਼ ਤੇ ਕਿੰਗਜ਼ ਇਲੈਵਲ ਪੰਜਾਬ ਵਿਚਕਾਰ ਜ਼ਬਰਦਸਤ ਮੈਚ ਚੱਲ ਰਿਹਾ ਸੀ ਤਾਂ ਉਸ ਸਮੇਂ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸਪਿੰਨਰ ਯੁਜਵੇਂਦਰ ਚਹਿਲ ਵਿਚਕਾਰ ਟਵਿੱਟਰ 'ਤੇ ਮੁਕਾਬਲਾ ਚੱਲ ਰਿਹਾ ਸੀ। ਦਰਅਸਲ ਯੁਵਰਾਜ ਨੇ ਪਲੇਅ-ਆਫ ਅਤੇ ਫਾਈਨਲ ਮੈਚ ਨੂੰ ਲੈ ਕੇ ਆਪਣੀ ਪ੍ਰੀ-ਡਿਕਸ਼ਨ ਦੱਸੀ। ਉਨ੍ਹਾਂ ਨੇ ਆਰਸੀਬੀ ਦਾ ਨਾਮ ਲਿਆ। ਇਸਤੋਂ ਬਾਅਦ ਚਹਿਲ ਨੇ ਉਸ ਨਾਲ ਮਜ਼ੇਦਾਰ ਸਵਾਲ ਕੀਤੇ, ਜਿਸਦਾ ਯੂਵੀ ਨੇ ਵੀ ਮਜ਼ੇਦਾਰ ਜਵਾਬ ਦਿੱਤਾ।

ਇਸ ਸਮੇਂ ਅੰਕ ਤਾਲਿਕਾ 'ਚ ਪਹਿਲੇ 14 ਅੰਕਾਂ ਦੇ ਨਾਲ ਦਿੱਲੀ ਕੈਪੀਟਲਜ਼ ਪਹਿਲੇ ਸਥਾਨ 'ਤੇ ਹੈ। ਮੁੰਬਈ ਦੀ ਟੀਮ ਦੂਸਰੇ, ਆਰਸੀਬੀ ਤੀਸਰੇ ਤੇ ਚੌਥੇ ਨੰਬਰ 'ਤੇ ਕੋਲਕਾਤਾ ਨਾਈਟਰਾਈਡਰਸ (KKR) ਹੈ। ਯੁਵਰਾਜ ਨੇ ਟਵਿੱਟਰ 'ਤੇ ਕਿਹਾ, ਅਜਿਹਾ ਲੱਗ ਰਿਹਾ ਹੈ ਕਿ ਨਿਕੋਲਸ ਪੂਰਨ ਇਸ ਮੈਚ 'ਚ ਗੇਮ ਚੇਂਜਰ ਸਾਬਿਤ ਹੋਣਗੇ। ਬੈਟ ਦਾ ਸ਼ਾਨਦਾਰ ਫਲੋਅ ਦੇਖਣ ਨੂੰ ਮਿਲ ਰਿਹਾ ਹੈ, ਮਜ਼ਾ ਆ ਰਿਹਾ ਹੈ। ਉਹ ਮੈਨੂੰ ਖ਼ੁਦ ਦੀ ਯਾਦ ਦਿਵਾ ਰਹੇ ਹਨ। ਮੈਚ ਜਾਰੀ ਹੈ। ਮੇਰਾ ਅਨੁਮਾਨ, ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਟੀਮ ਪਲੇਅ-ਆਫ 'ਚ ਪਹੁੰਚੇਗੀ ਤੇ ਫਾਈਨਲ 'ਚ ਮੁੰਬਈ ਜਾਂ ਦਿੱਲੀ ਖ਼ਿਲਾਫ਼ ਮੈਚ ਖੇਡੇਗੀ।

ਯੁਵਰਾਜ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਯੁਜਵੇਂਦਰ ਚਹਿਲ ਨੇ ਟਵੀਟ ਕੀਤਾ, ਭਰਾ ਅਸੀਂ ਇੰਡੀਆ ਆ ਜਾਈਏ ਵਾਪਸ? ਯੂਵੀ ਨੇ ਇਸਦਾ ਜਵਾਬ ਦਿੰਦੇ ਹੋਏ ਕਿਹਾ ਕਿ ਹਾਲੇ ਥੋੜ੍ਹੇ ਹੋਰ ਛੱਕੇ ਖਾ ਕੇ ਤੇ ਵਿਕੇਟ ਲੈ ਕੇ ਆਉਣਾ ਹੈ। ਚਹਿਲ ਨੇ ਕਿਹਾ ਕਿ ਓਕੇ ਭਰਾਵਾਂ 10 ਨਵੰਬਰ ਤਕ ਵਿਕੇਟਸ ਤੇ ਖਾ ਲੈਂਦਾ ਹਾਂ ਸਿਕਸੇਜ। ਫਿਰ ਯੁਵਰਾਜ ਨੇ ਕਿਹਾ ਫਾਈਨਲ ਜ਼ਰੂਰ ਦੇਖ ਕੇ ਆਉਣਾ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤ ਨੂੰ ਲੱਗਾ ਵੱਡਾ ਝਟਕਾ, ਸ਼ੁਭਮਨ ਗਿੱਲ ਦੇ ਖੱਬੇ ਅੰਗੂਠੇ 'ਚ ਫਰੈਕਚਰ

ਏਸ਼ੀਆਈ ਮਹਿਲਾ ਹਾਕੀ ਚੈਂਪੀਅਨਜ਼ 'ਚ ਭਾਰਤ ਦੀ ਅਸਲੀ ਪ੍ਰੀਖਿਆ ਹੋਵੇਗੀ ਚੀਨ ਨਾਲ

ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇ

IND vs NZ ਤੀਸਰਾ ਟੈਸਟ : ਮੁੰਬਈ ਟੈਸਟ ਮੈਚ ਵਿੱਚ ਦੂਜੇ ਦਿਨ ਦੀ ਖੇਡ ਸਮਾਪਤ

भारत का 18 सीरीज का घरेलू जीत का सिलसिला टूटा, मिशेल सेंटनर ने न्यूजीलैंड को 70 साल में पहली बार ऐतिहासिक जीत दिलाई

cricket : ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ

ਭਾਰਤ Vs ਨਿਊਜ਼ੀਲੈਂਡ : ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦੀ ਲੋੜ

 
 
 
 
Subscribe