ਲੁਧਿਆਣਾ : ਦੁਗਰੀ ਇਲਾਕੇ ਵਿੱਚ ਜੂਆ ਖੇਡ ਰਹੇ ਜੁਆਰੀਆਂ ਨੂੰ ਫੜਨ ਗਏ ਪੁਲਿਸ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਥਾਣਾ ਦੁਗਰੀ ਦੀ ਪੁਲਿਸ ਨੇ ਬੰਧਕ ਬਣਾਏ ਮੁਲਾਜ਼ਮਾਂ ਨੂੰ ਜੁਆਰੀਆਂ ਦੇ ਕਬਜ਼ੇ ਵਿੱਚੋਂ ਛੁਡਵਾਇਆ ‘ਤੇ ਤਿੰਨ ਮੁਲਜ਼ਮਾਂ ਮੌਕੇ ਤੋਂ ਗਿ੍ਰਫਤਾਰ ਕਰ ਲਿਆ।
ਮਿਲੀ ਜਾਣਕਾਰੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਦੁਗਰੀ ਐਲਆਈਜੀ ਫਲੈਟਾਂ ਵਿੱਚ ਥਾਣਾ ਦੁੱਗਰੀ ਅਤੇ ਥਾਣਾ ਸਦਰ ਦੀ ਪੁਲਿਸ ਨੇ ਦਬਿਸ਼ ਦੇ ਕੇ ਐੱਲ ਆਈ ਜੀ ਫਲੈਟ ਦੁੱਗਰੀ ਵਿੱਚ ਛਾਪਾਮਾਰੀ ਕਰਨ ਪਹੁੰਚੀ ਜਦਕਿ ਚੌਕੀ ਬਸੰਤ ਐਵੇਨਿਊ ਦੇ ਚੌਕੀ ਇੰਚਾਰਜ ਰਣਜੀਤ ਸਿੰਘ ਪੁਲਿਸ ਟੀਮ ਲੈ ਕੇ ਪਹਿਲਾਂ ਹੀ ਪਹੁੰਚ ਗਏ। ਛਾਪਾਮਾਰੀ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਜੂਆ ਖੇਡ ਰਹੇ ਵਿਅਕਤੀਆਂ ਨੇ ਚੌਕੀ ਇੰਚਾਰਜ ਰਣਜੀਤ ਸਿੰਘ ਸਮੇਤ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਸੂਚਨਾ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਮੁਲਜ਼ਮਾਂ ਦੇ ਕਬਜ਼ੇ ਚੋਂ ਮੁਲਾਜ਼ਮਾਂ ਨੂੰ ਛੁਡਵਾਇਆ। ਪੁਲਿਸ ਦੇ ਮੁਤਾਬਕ ਸੁਮਿਤ, ਜੱਸੀ ਅਤੇ ਹਿਮਾਂਸ਼ੂ ਨੂੰ ਕਾਬੂ ਕਰ ਲਿਆ ਗਿਆ ਹੈ ਬਾਕੀ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।