ਹਿਮਾਚਲ ਪ੍ਰਦੇਸ਼ (Himachal Pradesh) ਵਿਚ ਕੋਰੋਨਾ ਵਾਇਰਸ ਕਾਰਨ ਸੱਤ ਮਹੀਨਿਆਂ ਤੋਂ ਸਕੂਲਾਂ ਵਿੱਚ ਪੜ੍ਹਾਈ ਬੰਦ ਹੈ, ਪਰ ਹੁਣ ਸਰਕਾਰ ਸਕੂਲਾਂ ਵਿਚ ਬੱਚਿਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੋਰੋਨਾ ਵਾਇਰਸ ਦੇ ਵਿਚਕਾਰ ਸ਼ੁਰੂ ਹੋਏ ਅਨਲੌਕ ਪੜਾਅ 5 ਵਿਚ ਕੇਂਦਰ ਸਰਕਾਰ ਨੇ ਪੜਾਅਵਾਰ ਸਕੂਲ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। 15 ਅਕਤੂਬਰ ਤੋਂ ਬਾਅਦ ਪੜਾਅਵਾਰ ਸਕੂਲ ਖੋਲ੍ਹਣ ਦੀਆਂ ਹਦਾਇਤਾਂ ਆਈਆਂ ਸਨ।
ਹਿਮਾਚਲ ਪ੍ਰਦੇਸ਼ ਸਰਕਾਰ ਦਾ ਕਹਿਣਾ ਹੈ ਕਿ ਪਹਿਲੇ ਪੜਾਅ ਵਿੱਚ 10ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਬੁਲਾਇਆ ਜਾਵੇਗਾ। ਹਾਲਾਂਕਿ, ਇਸ ਦੌਰਾਨ ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੈ, ਪਰ ਸਰਕਾਰ ਵੱਲੋਂ ਜਾਰੀ ਸਹਿਮਤੀ ਪੱਤਰ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਸਰਕਾਰ ਦੇ ਸਹਿਮਤੀ ਪੱਤਰ ਅਨੁਸਾਰ ਜੇ ਬੱਚਿਆਂ ਨੂੰ ਸਕੂਲ ਵਿਚ ਕੋਰੋਨਾ ਹੋਇਆ ਤਾਂ ਉਸ ਲਈ ਸਰਕਾਰ ਅਤੇ ਸਕੂਲ ਜ਼ਿੰਮੇਵਾਰ ਨਹੀਂ ਹੋਣਗੇ। ਭਾਵ, ਜੇ ਬੱਚੇ ਸਕੂਲ ਵਿਚ ਕੋਰੋਨਾ ਹੋਇਆ ਤਾਂ ਇਸ ਲਈ ਮਾਪੇ ਜ਼ਿੰਮੇਵਾਰ ਹੋਣਗੇ। ਪੱਤਰ ਦੇ ਅਨੁਸਾਰ, ਕੋਰੋਨਾ ਹੋਣ ਉਤੇ ਮਾਪੇ ਸਕੂਲ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਗੇ।
ਇਹ ਵੀ ਪੜ੍ਹੋ : ਮਹਿਲਾ ਪ੍ਰੋਫੈਸਰਾਂ ਨਾਲ ਕੀਤਾ ਵਿਤਕਰਾ, ਹੁਣ..
ਹਿਮਾਚਲ ਦੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਸਪੱਸ਼ਟ ਕੀਤਾ ਕਿ ਮਾਪਿਆਂ ਦੀ ਸਹਿਮਤੀ ਹੋਣ ਤਕ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਨਹੀਂ ਬੁਲਾਇਆ ਜਾਵੇਗਾ। ਇਸ ਲਈ ਅਧਿਆਪਕਾਂ-ਮਾਪਿਆਂ ਨੂੰ ਈਪੀਟੀਐਮ ਯਾਨੀ ਆਨਲਾਈਨ ਢੰਗ ਰਾਹੀਂ ਮਟਿੰਗਾਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜਿੱਥੇ ਗਿਣਤੀ ਘੱਟ ਹੈ, ਫਿਜੀਕਲ ਤੌਰ ਉਤੇ ਵੀ ਮੀਟਿੰਗ ਹੋ ਸਕਦੀ ਹੈ। ਇਸ ਵਿੱਚ ਸਕੂਲਾਂ ਨੂੰ ਸੂਖਮ ਯੋਜਨਾਵਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿੱਚ ਮਾਪਿਆਂ ਦੀ ਰਾਏ ਸ਼ਾਮਲ ਹੋਵੇਗੀ।
ਇਹ ਵੀ ਪੜ੍ਹੋ : ਦੋ ਸਿੱਖ ਔਰਤਾਂ ਨੇ ਲਗਾਏ ਆਨਲਾਈਨ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼
ਪਹਿਲੇ ਪੜਾਅ ਵਿਚ ਸਿਰਫ 10ਵੀਂ ਅਤੇ 12ਵੀਂ ਬੋਰਡ ਦੀਆਂ ਕਲਾਸਾਂ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੁਲਾਇਆ ਜਾਵੇਗਾ। ਉਸ ਤੋਂ ਬਾਅਦ ਛੋਟੀਆਂ ਕਲਾਸਾਂ 'ਤੇ ਵਿਚਾਰ ਕੀਤਾ ਜਾਵੇਗਾ। ਸਿੱਖਿਆ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਕਿਹਾ ਕਿ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਬੁਲਾਉਣ ਵਿਚ ਸਮਾਂ ਲੱਗ ਸਕਦਾ ਹੈ। ਸਰਕਾਰ ਦੀਆਂ ਤਾਜ਼ਾ ਹਦਾਇਤਾਂ ਤਹਿਤ ਈਪੀਟੀਐਮ ਦੀਆਂ ਬੈਠਕਾਂ 18 ਸਤੰਬਰ ਤੱਕ ਹੋਣਗੀਆਂ।