ਗੁਰਦਾਸਪੁਰ : ਪਿੰਡ ਜਕਨੌਰ ਵਿੱਚ ਸ਼ਰਾਬ ਪੀਣ ਨੂੰ ਲੈ ਕੇ ਹੋਏ ਦੌਰਾਨ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਉਸਦੀ ਲਾਸ਼ ਪੁਰਾਣੀ ਡਿਸਪੈਂਸਰੀ ਵਿੱਚ ਪਈ ਹੋਈ ਮਿਲੀ। ਮਿਲੀ ਜਾਣਕਾਰੀ ਦੇ ਅਨੁਸਾਰ ਰਾਮਨਗਰ ਵਾਸੀ ਬਿੱਟੂ ਸ਼ਰਾਬ ਪੀਣ ਦਾ ਆਦਿ ਸੀ। ਉਹ ਸੋਫੇ ਬਣਾਉਣ ਦਾ ਕੰਮ ਕਰਦਾ ਸੀ। ਪਿੰਡ ਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਸੀ ਕਿ ਪਿੰਡ ਦੀ ਪੁਰਾਣੀ ਡਿਸਪੈਂਸਰੀ ਕੋਲ ਬਣੇ ਹੋਮ ਗਾਰਡ ਦੇ ਪੁਰਾਣੇ ਕੁਆਟਰਾਂ ਵਿੱਚ ਕਿਸੇ ਦੀ ਲਾਸ਼ ਪਈ ਹੈ। ਥਾਣਾ ਮੁਖੀ ਸਿਟੀ ਜਬਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।