Friday, November 22, 2024
 

ਪੰਜਾਬ

ਸੂਬੇ ਵਿੱਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਆਸ਼ੂ

October 16, 2020 07:58 AM

ਛਾਪੇ ਦੌਰਾਨ 11927 ਬੋਰੀਆਂ ਝੋਨੇ 'ਤੇ 6276 ਚਾਵਲ ਬਰਾਮਦ

ਮਾਨਸਾ : ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਕਿਹਾ ਕਿ ਸੂਬੇ ਵਿੱਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਮਾਨਸਾ, ਬਠਿੰਡਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਕੀਤੀ ਗਈ ਛਾਪਾਮਾਰੀ ਦੌਰਾਨ ਗੈਰਕਾਨੂੰਨੀ ਤੌਰ 'ਤੇ ਜਮਾਂ ਕੀਤਾ ਹੋਇਆ 11927 ਬੋਰੀਆਂ ਝੋਨਾ ਅਤੇ 6276 ਚਾਵਲ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ। ਆਸ਼ੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਬੱਪੀਆਣਾ ਰਾਈਸ ਮਿੱਲ ਮਾਨਸਾ ਤੋਂ ਲਗਭਗ 4000 ਬੋਰੀਆਂ (ਹਰੇਕ 50 ਕਿਲੋ) ਚਾਵਲ ਬਰਾਮਦ ਕੀਤੇ ਗਏ। ਮੌਕੇ ਤੇ ਮਿੱਲ ਮਾਲਿਕ ਇਸ ਚਾਵਲ ਬਾਰੇ ਕੋਈ ਸੰਤੁਸ਼ਟੀਜਨਕ ਕਾਗਜ ਪੇਸ਼ ਨਹੀਂ ਕਰ ਸਕਿਆ । ਇਸੇ ਤਰ੍ਹਾਂ ਮੈਸ : ਗਣਪਤੀ ਰਾਈਸ ਮਿੱਲ ਗੋਨਿਆਣਾ ਵਿੱਚੋਂ 1927 ਬੋਰੀਆਂ ਝੋਨਾ ਸਰਕਾਰੀ ਸਟੋਰੇਜ਼ ਤੋਂ ਵੱਧ ਪਾਇਆ ਗਿਆ ਜਿਸ ਬਾਰੇ ਮਿੱਲ ਮਾਲਿਕ ਕੋਲ ਕੋਈ ਗੇਟ ਪਾਸ ਜਾਂ ਖਰੀਦ ਬਿੱਲ ਨਹੀਂ ਸੀ ।

 

ਇਹ ਵੀ ਪੜ੍ਹੋ : ਕੈਪਟਨ ਵੱਲੋਂ OPD ਸੇਵਾਵਾਂ 'ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਹੁਕਮ


ਉਨ੍ਹਾਂ ਦੱਸਿਆ ਕਿ ਨਰਾਇਣ ਰਾਈਸ ਮਿੱਲ ਮਾਨਸਾ ਦੇ ਬੰਦ ਪਏ ਪ੍ਰਾਈਵੇਟ ਗੁਦਾਮ ਵਿੱਚ ਬਾਹਰਲੇ ਰਾਜਾਂ ਤੋਂ ਆਇਆ ਚਾਵਲ ਸਟੋਰ ਕਰਨ ਦੀ ਸੂਚਨਾ ਮਿਲੀ ਸੀ ਜਿਸ ਤੇ ਇਸ ਸਟੋਰ 'ਤੇ ਛਾਪਾ ਮਾਰਿਆ ਗਿਆ ਜਦੋਂ ਇਸ ਸਟੋਰ ਨੂੰ ਖੋਲਣ ਲਈ ਸਟੋਰ ਮਾਲਕ ਨੂੰ ਕਿਹਾ ਗਿਆ ਤਾਂ ਸਟੋਰ ਮਾਲਕ ਨੇ ਇਹ ਗੁਦਾਮ ਖੋਲ੍ਹਿਆ ਜਿਸ 'ਤੇ ਇਸ ਗੁਦਾਮ ਨੂੰ ਸੀਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਪੀ. ਆਰ. ਲਈ ਨਵਾਂ ਨਿਯਮ ਕੀਤਾ ਲਾਗੂ

ਇਸੇ ਤਰ੍ਹਾਂ ਸ਼ਿਵ ਸਕਤੀ ਰਾਈਸ ਮਿੱਲ ਮਾਨਸਾ ਵਿਖੇ ਵੀ ਛਾਪਾ ਮਾਰਿਆ ਗਿਆ ਜਿਥੋਂ ਲਗਭਗ 616 ਬੋਰੀਆਂ (60 ਕਿਲੋ ਭਰਤੀ ) ਅਤੇ 1060 ਬੋਰੀਆਂ (30 ਕਿਲੋ ਭਰਤੀ) ਚਾਵਲ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਮਹਾਂਦੇਵ ਰਾਈਸ ਮਿੱਲ ਗੋਨਿਆਣਾ ਤੋਂ ਲਗਭਗ 600 ਬੋਰੀਆਂ (50 ਕਿਲੋ ਭਰਤੀ) ਚਾਵਲ ਬਰਾਮਦ ਕੀਤਾ ਗਿਆ । ਮੌਕੇ 'ਤੇ ਸ਼ੈਲਰ ਮਾਲਿਕ ਨੇ ਬਿੱਲ ਪੇਸ਼ ਕੀਤੇ ਕਿ ਇਹ ਚਾਵਲ ਉਸ ਦੁਆਰਾ ਮੈਸ : ਬਾਂਸਲ ਟਰੇਡਿੰਗ ਕੰਪਨੀ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਤੋਂ ਖਰੀਦਿਆ ਗਿਆ ਹੈ। ਇਸ 'ਤੇ ਬਾਂਸਲ ਟਰੇਡਿੰਗ ਕੰਪਨੀ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

 

Have something to say? Post your comment

 
 
 
 
 
Subscribe