ਕਪੂਰਥਲਾ: ਸਵੈ ਸਹਾਇਤਾ ਗਰੁੱਪਾਂ ਨਾਲ ਜੁੜੀਆਂ ਉਦਮੀ ਔਰਤਾਂ ਨੂੰ ਪ੍ਰੋਤਸਾਹਿਤ ਕਰਨ ਤੇ ਉਨ੍ਹਾਂ ਦੇ ਉਤਪਾਦਾਂ ਨੂੰ ਬਜ਼ਾਰੀ ਪਲੇਟਫਾਰਮ ਤੇ ਮਹੱਈਆ ਕਰਵਾਉਣ ਦੇ ਮਕਸਦ ਨਾਲ ਕਪੂਰਥਲਾ ਅੰਦਰ 'ਬੀਬੀਆਂ ਦੀ ਦੁਕਾਨ' ਸ਼ੁਰੂ ਕੀਤੀ ਗਈ ਹੈ।ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਥੇ ਰੈਡ ਕਰਾਸ ਭਵਨ ਵਿਖੇ ਇਕ ਆਉਟਲੈਟ ਖੋਲ੍ਹ ਕੇ ਔਰਤ ਸਸ਼ਕਤੀਕਰਨ ਵੱਲ ਇਕ ਵਿਲੱਖਣ ਕਦਮ ਚੁੱਕਿਆ ਹੈ ਜਿੱਥੋਂ ਸਵੈ-ਸਹਾਇਤਾ ਸਮੂਹ (ਐਸ.ਐਚ.ਜੀ.) ਉਨ੍ਹਾਂ ਦੁਆਰਾ ਬਣਾਏ ਵਸਤੂਆਂ ਅਤੇ ਉਤਪਾਦਾਂ ਨੂੰ ਵੇਚ ਸਕਣਗੇ। ਅੱਜ ਸਵੇਰੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੁਆਰਾ ਉਦਘਾਟਨ ਕੀਤਾ ਗਿਆ, ਜਿਸਦਾ ਨਾਮ 'ਬੀਬੀਅਨ ਦੀ ਅਪਨੀ ਦੁਕਾਨ - ਬਾਜ਼ਾਰ ਨਾਲੋ ਸਸਤਾ ਐਤਿਆ ਸੁਧ ਸਮਾਨ' ਹੈ, (ਔਰਤਾਂ ਦਾ ਆਪਣਾ ਆਉਟਲੈਟ - ਬਾਜ਼ਾਰ ਨਾਲੋਂ ਘੱਟ ਕੀਮਤਾਂ 'ਤੇ ਵਧੀਆ ਉਤਪਾਦ) ਦਾ ਉਦਘਾਟਨ ਅੱਜ ਸਵੇਰੇ ਕੀਤਾ ਗਿਆ।ਇਸ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ, “ਪੂਰੀ ਦੁਨੀਆ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਮਨਾਉਂਦੀ ਹੈ, ਪਰ ਅਸਲ ਅਰਥਾਂ ਵਿੱਚ ਔਰਤ ਸਸ਼ਕਤੀਕਰਨ ਉਦੋਂ ਹੀ ਹੋਵੇਗਾ ਜਦੋਂ ਔਰਤਾਂ ਆਰਥਿਕ ਤੌਰ‘ ਤੇ ਸੁਤੰਤਰ ਹੋ ਜਾਣਗੀਆਂ ਅਤੇ ‘ਬੀਬੀਆ ਦੀ ਅਪਨੀ ਦੁਕਾਨ’ ਸੱਚਮੁੱਚ ਇਸ ਦਿਸ਼ਾ ਵੱਲ ਇਕ ਵੱਡਾ ਕਦਮ ਹੈ। ”ਇਸਦਾ ਸਭ ਤੋਂ ਨਿਵੇਕਲਾ ਪੱਖ ਇਹ ਹੈ ਕਿ ਇਸ ਦੁਕਾਨ ਉੱਪਰ ਕੇਵਲ ਔਰਤਾਂ ਵਲੋਂ ਆਪਣੇ ਘਰਾਂ, ਸਵੈ ਸਹਾਇਤਾ ਗਰੁੱਪਾਂ ਰਾਹੀਂ ਤਿਆਰ ਕੀਤਾ ਘਰੇਲੂ ਵਰਤੋਂ ਵਾਲਾ ਸਮਾਨ ਹੀ ਵੇਚਿਆ ਜਾਵੇਗਾ , ਜਿਸਦੀ ਗੁਣਵੱਤਾ ਵੱਲ ਵਿਸ਼ੇਸ਼ ਤਵੱਜ਼ੋਂ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਇਸਦੀ ਸਥਾਨਕ ਬੀ.ਡੀ.ਪੀ.ਓ. ਦਫਤਰ ਨੇੜੇ ਸੜਕ ਉੱਪਰ ਸ਼ੁਰੂਆਤ ਕੀਤੀ ਗਈ ਤੇ ਉਹ ਇਸ ਦੁਕਾਨ ਤੋਂ ਦੇਸੀ ਘਿਊ ਦੇ ਬਿਸਕੁਟ ਖਰੀਦਕੇ ਪਹਿਲੇ ਗਾਹਕ ਬਣੇ। ਇਸਦੇ ਇਵਜ਼ ਵਿਚ ਡਿਪਟੀ ਕਮਿਸ਼ਨਰ ਨੇ ਆਪਣੀ ਜੇਬ ਵਿਚੋਂ 130 ਰੁਪੈ ਵੀ ਅਦਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਔਰਤਾਂ ਵਲੋਂ ਹੱਥੀਂ ਤਿਆਰ ਕੀਤੇ ਪਨੀਰ ਚਾਟ ਤੇ ਹੋਰ ਉਤਪਾਦਾਂ ਦਾ ਆਨੰਦ ਵੀ ਮਾਣਿਆ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਅੰਦਰ 188 ਸਵੈ ਸਹਾਇਤਾ ਗਰੁੱਪ ਹਨ, ਜਿਨ੍ਹਾਂ ਦੇ 1992 ਮੈਂਬਰਾਂ ਵਿਚੋਂ 1400 ਦੇ ਕਰੀਬ ਔਰਤਾਂ ਹਨ, ਜੋ ਕਿ ਘਰੇਲੂ ਵਰਤੋਂ ਵਾਲੀਆਂ ਵਸਤਾਂ ਤੋਂ ਇਲਾਵਾ ਸੂਟ, ਗਹਿਣੇ ਆਦਿ ਬਣਾਉਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੁਕਾਨ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਉਨ੍ਹਾਂ ਨੂੰ ਆਪਣੇ ਉਤਪਾਦ ਸ਼ਹਿਰੀ ਖੇਤਰਾਂ ਅੰਦਰ ਸਿੱਧੇ ਵੇਚਣ ਦੀ ਸਹੂਲਤ ਮਿਲੇਗੀ ਸਗੋਂ ਉਹ ਵਿੱਤੀ ਤੌਰ 'ਤੇ ਹੋਰ ਸਮਰੱਥ ਹੋਣਗੀਆਂ।'ਬੀਬੀਆਂ ਦੀ ਦੁਕਾਨ' ਦੇ ਸੁਪਨੇ ਨੂੰ ਰੂਪਮਾਨ ਕਰਨ ਵਾਲੀ ਹਰਪ੍ਰੀਤ ਕੌਰ , ਮਹਿਲਾ ਵਿਕਾਸ ਅਫਸਰ ਨੇ ਦੱਸਿਆ ਕਿ ' ਨਿਊਟਰੀ ਗਾਰਡਨ' ਤੇ 'ਆਜੀਵਕਾ ਮਿਸ਼ਨ' ਤਹਿਤ ਕਿਸਾਨ ਔਰਤਾਂ ਕੋਲੋਂ ਹਰੀਆਂ ਸਬਜ਼ੀਆਂ ਜਿਵੇ ਕਿ ਕੱਦੂ , ਕਰੇਲੇ , ਮੂਲੀਆਂ, ਸਾਗ, ਹਲਵੇ ਆਦਿ ਲਿਆਕੇ ਇੱਥੇ ਵੇਚੇ ਜਾਣਗੇ ਜੋ ਕਿ ਬਿਲਕੁਲ ਆਰਗੈਨਿਕ ਹੋਣਗੇ। ਇਸ ਤੋਂ ਇਲਾਵਾ ਹਰ ਉਤਪਾਦ ਦੀ ਆਮਦ ਤੇ ਵੇਚ ਬਾਰੇ ਹਿਸਾਬ ਲਈ 'ਸਟਾਕ ਐਂਟਰੀ' ਦੀ ਵਿਵਸਥਾ ਕੀਤੀ ਗਈ ਹੈ।ਘਰੇਲੂ ਵਰਤੋਂ ਵਾਲੀਆਂ ਵਸਤਾਂ ਵਿਚ ਮੁੱਖ ਰੂਪ ਵਿਚ ਔਰਤਾਂ ਵਲੋਂ ਤਿਆਰ ਅਚਾਰ, ਹਲਦੀ, ਚਣੇ, ਟੋਕਰੀਆਂ, ਦੇਸੀ ਘਿਉ ਦੇ ਬਿਸਕੁਟ, ਫਰਨੈਲ, ਆਟਾ , ਪੀਸੇ ਹੋਏ ਮਸਾਲੇ, ਚੌਲ ਤੇ ਕੱਪੜਿਆਂ ਵਿਚ ਸੂਟ, ਮਾਸਕ, ਫੁਲਕਾਰੀਆਂ, ਪੱਖੀਆਂ ਖਰੀਦੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਜੂਟ ਦੇ ਸਮਾਨ ਵਿਚ ਦਰੀਆਂ, ਬੈਗ, ਟੋਕਰੀਆਂ ਵੀ ਉਪਲਬਧ ਹਨ।ਇਸ ਮੌਕੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਬੀ.ਡੀ.ਪੀ.ਓ. ਅਮਰਜੀਤ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।