ਗੁਰਦਾਸਪੁਰ : ਹਲਕਾ ਬਟਾਲਾ ਦੀ ਥਾਣਾ ਸਦਰ ਪੁਲਿਸ ਨੇ ਸਾਬਕਾ ਸਰਪੰਚ ਨੂੰ ਸਾਥੀ ਸਣੇ ਕਰੋੜਾਂ ਦੀ ਹੈਰੋਇਨ 'ਤੇ 1.37 ਲੱਖ ਦੀ ਨਕਦੀ ਸਣੇ ਗ੍ਰਿਫਤਾਰ ਕੀਤਾ ਹੈ। ਜਿਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਰਛਪਾਲ ਸਿੰਘ ਨੇ ਦੱਸਿਆ ਕਿ ਡੀਐੱਸਪੀ ਬਲਬੀਰ ਸਿੰਘ ਫ਼ਤਹਿਗੜ੍ਹ ਚੂੜੀਆਂ 'ਤੇ ਥਾਣਾ ਮੁਖੀ ਸੁਖਰਾਜ ਸਿੰਘ ਨੇ ਪੁਲਿਸ ਪਾਰਟੀ ਸਮੇਤ ਖਾਸ ਮੁਖਬਰ ਦੀ ਇਤਲਾਹ 'ਤੇ ਕਾਰਵਾਈ ਕਰਦਿਆਂ ਸਾਬਕਾ ਸਰਪੰਚ ਜੋਗਿੰਦਰ ਸਿੰਘ ਵਾਸੀ ਪੁਰੀਆਂ ਨੂੰ ਉਸ ਦੇ ਘਰੋਂ ਸਾਥੀ ਸਣੇ ਗ੍ਰਿਫ਼ਤਾਰ ਕੀਤਾ।ਘਰ ਵਿੱਚ ਖੜ੍ਹੀ ਕਾਰ 'ਚੋਂ 1 ਕਿੱਲੋ ਹੈਰੋਇਨ ਤੇ 1 ਲੱਖ 37 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ। ਫੜਿਆ ਗਿਆ ਦੂਜਾ ਮੁਲਜ਼ਮ ਸਵਰਨ ਸਿੰਘ ਸਾਬਕਾ ਸਰਪੰਚ ਦਾ ਭਾਣਜਾ ਹੈ। ਜਿਹੜਾ ਕਿ ਪਿੰਡ ਮਾੜੀ ਪਨਵਾਂ ਦਾ ਰਹਿਣ ਵਾਲਾ ਹੈ। ਥਾਣਾ ਸਦਰ ਵਿੱਚ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।