Friday, November 22, 2024
 

ਹਿਮਾਚਲ

ਸਾਬਕਾ DGP ਅਸ਼ਵਨੀ ਕੁਮਾਰ ਵੱਲੋਂ ਖ਼ੁਦਕੁਸ਼ੀ

October 07, 2020 09:52 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸਾਬਕਾ DGP ਅਸ਼ਵਨੀ ਕੁਮਾਰ ਨੇ ਆਪਣੇ ਛੋਟਾ ਸ਼ਿਮਲਾ ਸਥਿਤ ਘਰ 'ਚ ਦੇਰ ਸ਼ਾਮ ਖ਼ੁਦਕੁਸ਼ੀ ਕਰ ਲਈ। ਉਹ ਹਿਮਾਚਲ ਦੇ DGP ਤੋਂ ਇਲਾਵਾ CBI ਦੇ ਨਿਰਦੇਸ਼ਕ, ਮੇਘਾਲਿਆ ਦੇ ਰਾਜਪਾਲ ਅਤੇ ਏ.ਪੀ.ਜੇ ਯੂਨੀਵਰਸਿਟੀ ਸ਼ਿਮਲਾ ਦੇ ਉਪ ਕੁਲਪਤੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 3700 ਤੋਂ ਪਾਰ

 ਅਸ਼ਵਿਨੀ ਕੁਮਾਰ ਦੀ ਲਾਸ਼ ਸ਼ਿਮਲਾ ਦੇ ਆਪਣੇ ਘਰ 'ਚ ਪੱਖੇ ਨਾਲ ਲਟਕਦੀ ਹਾਲਤ ਵਿਚ ਮਿਲੀ। ਐੱਸ.ਪੀ. ਸ਼ਿਮਲਾ ਮੋਹਿਤ ਚਾਵਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੂੰ ਮੌਕੇ ਤੋਂ ਇਕ ਖੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ। ਖੁਦਕੁਸ਼ੀ ਵਿਚ ਉਨ੍ਹਾਂ ਲਿਖਿਆ ਹੈ ਕਿ "ਜਿੰਦਗੀ ਤੋਂ ਤੰਗ ਆ ਕੇ ਅਗਲੀ ਯਾਤਰਾ 'ਤੇ ਨਿਕਲ ਰਿਹਾ ਹਾਂ।" ਅਸ਼ਵਨੀ ਕੁਮਾਰ ਮਣੀਪੁਰ ਅਤੇ ਨਾਗਾਲੈਂਡ ਸੂਬੇ ਦੇ ਰਾਜਪਾਲ ਵੀ ਰਹੇ ਸਨ। ਇਸ ਤੋਂ ਪਹਿਲਾਂ ਅਸ਼ਵਨੀ ਕੁਮਾਰ ਅਗਸਤ 2006 ਤੋਂ ਜੁਲਾਈ 2008 ਤੱਕ ਪੁਲਸ ਜਨਰਲ ਡਾਇਰੈਕਟਰ ਸਨ। ਬਾਅਦ 'ਚ ਉਹ ਸੀ.ਬੀ.ਆਈ. ਦੇ ਨਿਰਦੇਸ਼ਕ ਵੀ ਬਣੇ ਅਤੇ ਉਹ ਇਸ ਅਹੁਦੇ 'ਤੇ 2 ਸਾਲ ਤੋਂ ਜ਼ਿਆਦਾ ਸਮੇਂ ਤੱਕ ਰਹੇ। ਸੂਤਰਾਂ ਮੁਤਾਬਕ ਸ਼ਿਮਲਾ ਸਥਿਤ ਘਰ ਵਿਚ ਉਨ੍ਹਾਂ ਦੀ ਲਾਸ਼ ਲਟਕਦੀ ਹਾਲਤ ਮਿਲੀ। ਸਾਬਕਾ ਆਈਪੀਐਸ ਅਧਿਕਾਰੀ ਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ, ਇਸਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਐਸਪੀ ਸ਼ਿਮਲਾ ਮੋਹਿਤ ਚਾਵਲਾ ਦੀ ਅਗਵਾਈ ਵਿਚ ਪੁਲਿਸ ਟੀਮ ਮਾਮਲੇ ਵਿਚ ਜਾਂਚ ਕਰ ਰਹੀ ਹੈ।

 

Have something to say? Post your comment

Subscribe