Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਪੈ ਗਏ ਵੈਣ, ਬਲ ਗਏ ਸਿਵੇ ਪਰ ਜਾਣ ਵਾਲਿਆਂ ਨੇ ਹੁਣ ਕਦੇ ਨਹੀਂ ਆਉਣਾ

April 22, 2019 08:55 PM
  • ਟਰੈਕਟਰ ਪਲਟਣ ਕਾਰਨ ਜਾਨ ਗਈ
    ਸ੍ਰੀ ਮੁਕਤਸਰ ਸਾਹਿਬ, ():
    ਲੱਖੇਵਾਲੀ ਤੋਂ ਭਾਗਸਰ ਰੋਡ 'ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰੀਤ ਸਿੰਘ ਵਾਸੀ ਪਿੰਡ ਨੰਦਗੜ੍ਹ ਮਸ਼ੀਨ ਰਾਹੀਂ ਤੂੜੀ ਬਣਾਉਣ ਮਗਰੋਂ ਟਰੈਕਟਰ-ਟਰਾਲੀ ਲਿਆ ਰਿਹਾ ਸੀ ਕਿ ਰਸਤੇ ਵਿਚ ਪਲਟ ਗਈ, ਜਿਸ ਕਾਰਨ ਚਾਲਕ ਟਰੈਕਟਰ ਹੇਠਾਂ ਆ ਗਿਆ। ਲੋਕਾਂ ਨੇ ਬਾਹਰ ਕਢਿਆ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿਖੇ ਲਿਆਂਦਾ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ।
  • ਹਾਦਸੇ 'ਚ ਕਿਸਾਨ ਦੀ ਮੌਤ
    ਚੋਹਲਾ ਸਾਹਿਬ, (): 65 ਸਾਲਾ ਕਿਸਾਨ ਹਰਵੰਤ ਸਿੰਘ ੇ ਸਾਈਕਲ 'ਤੇ ਸਵਾਰ ਹੋ ਕੇ ਪਿੰਡ ਰੂੜੀਵਾਲਾ ਤੋਂ ਸਰਕਾਰੀ ਹਸਪਤਾਲ ਸਰਹਾਲੀ ਵਿਖੇ ਦਵਾਈ ਲੈਣ ਵਾਸਤੇ ਆ ਰਿਹਾ ਸੀ ਕਿ ਮਾਤਾ ਗੁਜਰੀ ਕਾਨਵੈਂਟ ਸਕੂਲ ਹਾਈਵੇ ਰੋਡ 'ਤੇ ਹਰੀਕੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਕੁਚਲ ਦਿਤਾ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਕਾਰਵਾਈ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਗਈ।
  • ਨਸ਼ੇ ਦੇ ਟੀਕੇ ਨੇ ਲਈ ਨੌਜਵਾਨ ਦੀ ਜਾਨ 
    ਖਾਲੜਾ, () : ਪਿੰਡ ਵੀਰਮ ਦਾ ਲਵਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਜੋ ਸਵੇਰੇ ਘਰੋਂ ਕਿਸੇ ਕੰਮ ਗਿਆ ਸੀ ਪਰ ਬਾਅਦ ਵਿਚ ਪਰਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਲਵਪ੍ਰੀਤ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਹੈ। ਘਟਨਾ ਵਾਲੀ ਥਾਂ 'ਤੇ ਸਰਿੰਜਾਂ ਖਿਲਰੀਆਂ ਹੋਈਆਂ ਸਨ। ਥਾਣਾ ਖਾਲੜਾ ਮੁਖੀ ਪਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
 

Have something to say? Post your comment

Subscribe