Friday, November 22, 2024
 

ਪੰਜਾਬ

ਫ਼ਿਰੋਜ਼ਪੁਰ : ਹੈਰੋਇਨ ਬਰਾਮਦ, ਬਲਾਤਕਾਰ, ਲੜਕੀ ਵਰਗਲਾਈ, ਸੜਕ ਹਾਦਸਾ, ਧਮਕੀਆਂ, ਲਾਹਣ

April 22, 2019 06:41 PM

  • ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
    ਫ਼ਿਰੋਜ਼ਪੁਰ, (ਸੱਚੀ ਕਲਮ ਬਿਊਰੋ) : ਸਬ ਇੰਸਪੈਕਟਰ ਕ੍ਰਿਸ਼ਨ ਲਾਲ ਨੇ ਦੱÎਸਆ ਕਿ ਪਿੰਡ ਵਾਰਸ ਵਾਲਾ ਅਰਾਈਆਂ ਵਾਲਾ ਵਿਖੇ ਗਸ਼ਤ ਅਤੇ ਚੈਕਿੰਗ ਦੌਰਾਨ ਫੜੇ ਗਏ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 21 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਸੂਰਜ ਉਰਡ ਡੈਨੀਅਲ ਪੁੱਤਰ ਜੱਜ ਵਾਸੀ ਵਾਰਡ ਨੰਬਰ 10 ਬਸਤੀ ਭੱਟੀਆਂ ਵਾਲੀ ਮੱਖੂ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
  • ਵਿਆਹੁਤਾ ਨਾਲ ਬਲਾਤਕਾਰ, ਮੁਕੱਦਮਾ ਦਰਜ
    ਪਿੰਡ ਖਾਈ ਫੇਮੇ ਕੀ ਦੀ ਰਹਿਣ ਵਾਲੀ 35 ਸਾਲਾ ਮਹਿਲਾ ਨਾਲ ਬਲਾਤਕਾਰ ਹੋਣ ਦੀ ਖਬਰ ਮਿਲੀ ਹੈ। ਵਿਆਹੁਤਾ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਬੀਤੀ ਦਿਨੇ ਆਪਣੇ ਘਰ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਕੇਸ਼ਵ ਨੇ ਮੁੱਦਈਆ ਦੇ ਘਰ ਆ ਗਿਆ। ਵਿਆਹੁਤਾ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਡਰਾਇਆ ਧਮਕਾਇਆ ਅਤੇ ਉਸ ਨਾਲ ਜਬਰਦਸਤੀ ਬਲਾਤਕਾਰ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਕਰ ਰਹੇ ਸਬ ਇੰਸਪੈਕਟਰ ਸ਼ਗਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਕੇਸ਼ਵ ਪੁੱਤਰ ਸੁਰਿੰਦਰ ਮੋਹਨ ਵਾਸੀ ਪਿੰਡ ਖਾਈ ਫੇਮੇ ਕੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪੀੜ੍ਹਤ ਔਰਤ ਦਾ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੈੱਕਅੱਪ ਕਰਵਾਇਆ ਜਾ ਰਿਹਾ ਹੈ।
  • ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ
    ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਲਾਹੁਣ ਅਤੇ ਸ਼ਰਾਬ ਬਰਾਮਦ ਕਰਕੇ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਮੁੱਖੀ ਸੰਦੀਪ ਗੋਇਲ ਨੇ ਦੱਸਿਆ ਕਿ ਥਾਣਾ ਮੱਖੂ ਦੀ ਪੁਲਿਸ ਪਾਰਟੀ ਬੀਤੇ ਦਿਲ ਪਿੰਡ ਸਿਲੇਵਿੰਡ ਵਿਖੇ ਗਸ਼ਤ ਦੌਰਾਨ ਇਤਲਾਹ ਮਿਲੀ ਕਿ ਦਾਰਾ ਸਿੰਘ ਸ਼ਰਾਬ ਕਸੀਦ ਕਰਨ ਦੀ ਤਿਆਰੀ ਕਰ ਰਿਹਾ ਸੀ, ਪੁਲਿਸ ਨੇ ਦੱਸਿਆ ਕਿ ਜਦ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ, ਪਰ ਉਥੋਂ 50 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ੇਸਦਰ ਜ਼ੀਰਾ ਦੀ ਪੁਲਿਸ ਨੇ ਹਰਦੇਵ ਸਿੰਘ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ। ਇਸੇ ਤਰ੍ਹਾਂ ਹੋਰ ਇਕ ਜਗ੍ਹਾਂ ਤੋਂ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ ਅਤੇ ਮੁਲਜ਼ਮ ਦੀ ਪਛਾਣ ਜੋਰਾਵਰ ਸਿੰਘ ਵਜੋਂ ਹੋਈ ਹੈ। ਥਾਣਾ ਗੁਰੂਹਰਸਹਾਏ ਦੀ ਪੁਲਿਸ ਵਲੋਂ ਚੈਕਿੰਗ ਦੌਰਾਨ ਲੋਪੋ ਵਿਖੇ ਜੋਰਾਵਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਪਰ ਉਥੋਂ 250 ਲੀਟਰ ਲਾਹਣ ਬਰਾਮਦ ਹੋਈ। ਥਾਣਾ ਮਮਦੋਟ ਵਲੋਂ ਜਸਪ੍ਰੀਤ ਸਿੰਘ ਦੇ ਕਬਜ਼ੇ ਵਿਚੋਂ 70 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਗਈਆਂ। ਇਸੇ ਤਰ੍ਹਾਂ ਬਲਵੰਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਗਾਮੇ ਵਾਲਾ ਤੋਂ 70 ਲੀਟਰ ਲਾਹਣ ਬਰਾਮਦ ਹੋਈ ਹੈ। ਸਾਰੇ ਵਿਅਕਤੀਆਂ ਵਿਰੁਧ ਪਰਚੇ ਦਰਜ ਕਰ ਲਏ ਹਨ।
  • ਧਮਕੀਆਂ ਦੇਣ ਵਿਰੁਧ ਕੇਸ ਦਰਜ
    ਸਰਹੱਦੀ ਪਿੰਡ ਨਿਹਾਲੇ ਵਾਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਧਮਕੀਆਂ ਦੇਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਵਲੋਂ 4 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਹਰਬੰਸ ਸਿੰਘ ਸਰਪੰਚ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਨਿਹਾਲੇ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦੇ ਭਰਾ ਪ੍ਰੀਤਮ ਸਿੰਘ ਦਾ 28 ਫਰਵਰੀ 2019 ਨੂੰ ਬਾਂਸੀ ਗੇਟ ਫਿਰੋਜ਼ਪੁਰ ਸ਼ਹਿਰ ਵਿਖੇ ਗੋਲੀਆਂ ਮਾਰ ਕੇ ਸ਼ੰਮੀ ਦੇ ਵਲੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਸਬੰਧ ਵਿਚ ਸਿਟੀ ਥਾਣਾ ਫਿਰੋਜ਼ਪੁਰ ਪੁਲਿਸ ਦੇ ਵਲੋਂ ਸ਼ੰਮੀ ਅਤੇ ਉਸ ਦੇ ਸਾਥੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ। ਹਰਬੰਸ ਸਿੰਘ ਨੇ ਦੋਸ਼ ਲਗਾਇਆ ਕਿ ਸ਼ੰਮੀ ਇਸ ਸਮੇਂ ਜੇਲ੍ਹ ਅੰਦਰ ਬੰਦ ਹੈ, ਜੋ ਜੇਲ੍ਹ ਦੇ ਅੰਦਰੋਂ ਫੋਨ ਕਰਕੇ ਮੁੱਦਈ ਨੂੰ ਧਮਕੀਆਂ ਦਿੰਦਾ ਹੈ।  ਜਾਂਚ ਕਰ ਰਹੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ੰਮੀ ਪੁੱਤਰ ਲਾਲ ਸਿੰਘ, ਮਲਕੀਤ ਸਿੰਘ, ਹਰਜਿੰਦਰ ਸਿੰਘ, ਜਰਨੈਲ ਸਿੰਘ ਵਿਰੁਧ ਕੇਸ ਦਰਜ ਕਰ ਲਿਆ ਹੈ।
  • ਨਾਬਾਲਗ਼ਾ ਨੂੰ ਵਰਗਲਾਉਣ ਵਿਰੁਧ ਪਰਚਾ ਦਰਜ
    ਸਰਹੱਦੀ ਪਿੰਡ ਹਜ਼ਾਰਾਂ ਸਿੰਘ ਵਾਲਾ ਦੀ ਰਹਿਣ ਵਾਲੀ ਇਕ ਨਬਾਲਿਗ ਲੜਕੀ ਨੂੰ ਇਕ ਮੁੰਡੇ ਵਲੋਂ ਆਪਣੇ ਸਾਥੀਆਂ ਨਾਲ ਵਰਗਲਾ ਕੇ ਲਿਜਾਣ ਦੀ ਸੂਚਨਾ ਮਿਲੀ ਹੈ। ਹਜ਼ਾਰਾਂ ਸਿੰਘ ਵਾਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਮਮਦੋਟ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਹ ਗੱਡੀਆਂ ਵਾਲੇ ਹਨ ਅਤੇ ਪਿੰਡਾਂ ਵਿਚ ਜਾ ਕੇ ਬੱਠਲ ਬਾਲਟੀਆਂ ਬਨਾਉਣ ਅਤੇ ਵੇਚਣ ਦਾ ਕੰਮ ਕਰਦੇ ਹਨ। ਪਿੰਡ ਲਖਵੀਰ ਕੇ ਉਤਾੜ ਦਾ ਰਹਿਣ ਵਾਲਾ ਸਾਜਨ ਆਪਣੇ ਦੋ ਹੋਰ ਸਾਥੀਆਂ ਨੇ ਮੁੱਦਈ ਦੀ ਲੜਕੀ ਨੂੰ ਜਬਰਦਸਤੀ ਮੋਟਰਸਾਈਕਲ 'ਤੇ ਬਿਠਾ ਵਰਗਲਾ ਕੇ ਲੈ ਗਿਆ। ਏਐਸਆਈ ਸੁਖਦੇਵ ਸਿੰਘ ਨੇ ਦਸਿਆ ਕਿ ਸਾਜਨ ਪੁੱਤਰ ਪ੍ਰਕਾਸ਼ ਵਾਸੀ ਲਖਮੀਰ ਕੇ ਉਤਾੜ ਉਰਫ ਭੱਟੀਆਂ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
  • ਭਿਆਨਕ ਸੜਕ ਹਾਦਸੇ 'ਚ ਫ਼ੌਜੀ ਜਵਾਨ ਦੀ ਮੌਤ
    ਕੈਂਟ ਫਿਰੋਜ਼ਪੁਰ ਦੇ ਝੋਕ ਰੋਡ 'ਤੇ ਸਥਿਤ ਚਰਚ ਮੂਹਰੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਆਰਮੀ ਜਵਾਨ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸਬੰਧ ਵਿਚ ਕੈਂਟ ਫਿਰੋਜ਼ਪੁਰ ਪੁਲਿਸ ਦੇ ਵਲੋਂ ਅਣਪਛਾਤੇ ਟਰੈਕਟਰ ਚਾਲਕ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਹਵਾਲਦਾਰ ਈ ਸ਼੍ਰੀ ਨਿਵਾਸ ਰਾਉ ਬੈਲਟ ਨੰਬਰ 2603024 ਵਾਈ ਯੂਨਿਟ ਨੰਬਰ 10 ਮਦਰਾਸ ਰੈਜੀਮੈਂਟ ਭਾਰਤੀ ਫੌਜ਼ ਕੈਂਟ ਫਿਰੋਜ਼ਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਹ ਆਪਣੀ ਡਿਊਟੀ ਨਾਕਾ 'ਤੇ ਪੁਆਇੰਟ ਉਪਰ ਕਰ ਰਿਹਾ ਸੀ ਤਾਂ ਇਸ ਦੌਰਾਨ ਇਕ ਆਰਮੀ ਦਾ ਜਵਾਨ ਕ੍ਰਿਸ਼ਨ ਕੁਮਾਰ (26) ਪੁੱਤਰ ਸੀਤਾ ਰਾਮ ਵਾਸੀ ਹਰਿਆਣਾ ਬੈਲਟ ਨੰਬਰ 45770053-ਏ ਯੂਨਿਟ ਨੰਬਰ 4 ਮੁਹਾਰ ਰੈਜੀਮੈਂਟ ਨੂੰ ਇਕ ਟਰੈਕਟਰ ਟਰਾਲੀ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਸਿਪਾਹੀ ਕ੍ਰਿਸ਼ਨ ਕੁਮਾਰ ਜ਼ਖਮੀ ਹੋ ਗਿਆ, ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ ਤਾਂ ਦੌਰਾਨੇ ਇਲਾਜ਼ ਮੌਤ ਹੋ ਗਈ। ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਟਰੈਕਟਰ ਟਰਾਲੀ ਚਾਲਕ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe