ਪੈਰਿਸ : ਵਿੰਬਲਡਨ ਵਿਚ 2 ਵਾਰ ਦੀ ਚੈਂਪੀਅਨ ਪੇਤ੍ਰਾ ਕਵੀਤੋਵਾ ਨੇ ਸੋਮਵਾਰ ਨੂੰ ਇੱਥੇ ਝਾਂਗ ਸ਼ੁਹਾਈ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਪਿਛਲੇ 8 ਸਾਲਾਂ ਵਿਚ ਪਹਿਲੀ ਵਾਰ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਚੈੱਕ ਗਣਰਾਜ ਦੀ 7ਵਾਂ ਦਰਜਾ ਪ੍ਰਾਪਤ ਕਵੀਤੋਵਾ ਨੇ ਝਾਂਗ ਸ਼ੁਹਾਈ ਨੂੰ 6-2, 6-4 ਨਾਲ ਹਰਾਇਆ ਸੀ। ਉਹ ਇਸ ਤੋਂ ਪਹਿਲਾਂ ਰੋਲਾਂ ਗੈਰਾਂ 'ਤੇ 2012 ਵਿਚ ਸੈਮੀਫਾਈਨਲ ਤਕ ਪਹੁੰਚੀ ਸੀ। ਝਾਂਗ ਪਹਿਲੇ ਸੈੱਟ ਵਿਚ ਜਦੋਂ 2-5 ਨਾਲ ਪਿੱਛੇ ਚੱਲ ਰਹੀ ਸੀ ਤਦ ਉਸ ਨੇ ਮੈਡੀਕਲ ਟਾਈਮ ਆਊਟ ਵੀ ਲਿਆ ਸੀ।
ਇਹ ਵੀ ਪੜ੍ਹੋ : ਲੰਡਨ ਲਈ ਨਾਨ-ਸਟਾਪ ਉਡਾਣਾਂ ਚਲਾਏਗੀ ਸਪਾਈਸਜੈੱਟ
ਕਵੀਤੋਵਾ ਨੇ ਇਸ ਵਿਚਾਲੇ ਕੋਰਟ ਫਿਲਿਪ ਚਾਰਟੀਅਰ 'ਤੇ ਸਰਦ ਮੌਸਮ ਤੋਂ ਬਚਣ ਲਈ ਗੁਲਾਬੀ ਰੰਗ ਦਾ ਕੋਟ ਵੀ ਲੈ ਲਿਆ ਸੀ। ਇਹ 30 ਸਾਲਾ ਖਿਡਾਰਨ ਅਗਲੇ ਦੌਰ ਵਿਚ ਲਾਰਾ ਸੀਗਮੰਡ ਨਾਲ ਭਿੜੇਗੀ। ਇਸ ਗੈਰ ਦਰਜਾ ਪ੍ਰਾਪਤ ਜਰਮਨ ਖਿਡਾਰਨ ਨੇ ਸਪੇਨ ਦੀ ਪਾਲਾ ਬਾਦੋਸਾ ਨੂੰ 7-5, 6-2 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਆਖਰੀ-8 ਵਿਚ ਜਗ੍ਹਾ ਬਣਾਈ। ਇਸ ਵਿਚਾਲੇ ਟੂਰਨਾਮੈਂਟ ਦੇ ਆਖਰੀ ਹਫਤੇ ਵਿਚ ਵੀ ਸਟੇਡੀਅਮ ਵਿਚ ਕੁਝ ਦਰਸ਼ਕ ਦਿਖਾਈ ਦੇਣੇਗਾ ਕਿਉਂਕਿ ਪੈਰਿਸ ਪੁਲਸ ਨੇ ਪ੍ਰਤੀ ਦਿਨ 1000 ਦਰਸ਼ਕਾਂ ਦੀ ਸੀਮਾ ਨੂੰ ਘੱਟ ਨਾ ਕਰਨ ਦਾ ਫੈਸਲਾ ਕੀਤਾ ਹੈ।