Friday, November 22, 2024
 

ਕੈਨਡਾ

ਕੈਨੇਡਾ : 3 ਵਿਦੇਸ਼ੀ ਪਰਬਤਾਰੋਹੀਆਂ ਦੀਆਂ ਮਿਲੀਆਂ ਲਾਸ਼ਾਂ

April 22, 2019 04:42 PM

ਮਾਂਟਰੀਅਲ, () : ਪੱਛਮੀ ਕੈਨੇਡਾ ਦੇ ਇਕ ਪਰਬਤੀ ਖੇਤਰ 'ਚ ਸਲਾਈਡਾਂ ਖਿਸਕਣ ਕਾਰਨ ਲਾਪਤਾ ਹੋਏ 3 ਵਿਸ਼ਵ ਪ੍ਰਸਿੱਧ ਪੇਸ਼ੇਵਰ ਪਰਬਤਾਰੋਹੀਆਂ ਦੀਆਂ ਲਾਸ਼ਾਂ ਐਤਵਾਰ ਨੂੰ ਮਿਲੀਆਂ ਹਨ।  ਸੂਤਰਾਂ ਮੁਤਾਬਕ ਬੈਨਫ ਨੈਸ਼ਨਲ ਪਾਰਕ 'ਚ ਮੰਗਲਵਾਰ ਸ਼ਾਮ ਨੂੰ ਅਮਰੀਕਾ ਦੇ ਜੇਸ ਰੋਸਕੇਲੇ (36) ਅਤੇ ਆਸਟ੍ਰੀਆ ਦੇ ਹੰਸਜੋਰਗ ਏਯੂਰ (35) ਅਤੇ ਡੇਵਿਡ ਲਾਮਾ (28) ਲਾਪਤਾ ਹੋ ਗਏ ਸਨ। ਅਧਿਕਾਰੀਆਂ ਨੇ ਅਗਲੇ ਦਿਨ ਹੈਲੀਕਾਪਟਰਾਂ ਰਾਹੀਂ ਉਨ੍ਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਸੀ। ਤਿੰਨਾਂ ਦੀਆਂ ਲਾਸ਼ਾਂ ਐਤਵਾਰ ਨੂੰ ਮਿਲ ਗਈਆਂ। ਏਜੰਸੀ ਮੁਤਾਬਕ ਤਿੰਨੋਂ ਪਰਬਤਾਰੋਹੀ ਹਾਊਸੇ ਕੋਲ ਉੱਚੇ ਅਤੇ ਮੁਸ਼ਕਲ ਰਾਹ ਤੋਂ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਏਜੰਸੀ ਨੇ ਕਿਹਾ, ''ਪਾਰਕਸ ਕੈਨੇਡਾ ਇਨ੍ਹਾਂ ਪਰਬਤਾਰੋਹੀਆਂ ਦੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹੈ।'' 

ਜੇਸ ਰੋਸਕੇਲੇ ਆਪਣੀ ਪੀੜ੍ਹੀ ਦੇ ਸਰਵਉੱਚ ਪਰਬਤਾਰੋਹੀਆਂ 'ਚੋਂ ਇਕ ਸਮਝੇ ਜਾਣ ਵਾਲੇ ਜੌਨ ਰੋਸਕੇਲੇ ਦੇ ਪੁੱਤ ਸਨ। ਪਿਤਾ ਅਤੇ ਪੁੱਤਰ ਨੇ 2003 'ਚ ਇਕੱਠੇ ਹੀ ਮਾਊਂਟ ਐਵਰੈਸਟ ਫਤਹਿ ਕੀਤੀ ਸੀ। ਉਸ ਸਮੇਂ ਜੇਸ ਰੋਸਕੇਲੇ ਦੀ ਉਮਰ ਸਿਰਫ 20 ਸਾਲ ਸੀ ਅਤੇ ਉਹ ਐਵਰੈਸਟ 'ਤੇ ਚੜ੍ਹਨ ਵਾਲੇ ਸਭ ਤੋਂ ਨੌਜਵਾਨ ਪਰਬਤਾਰੋਹੀ ਬਣੇ ਸਨ। ਏਯੂਰ ਅਤੇ ਡੇਵਿਡ ਲਾਮਾ ਆਸਟ੍ਰੀਆ ਦੇ ਰਹਿਣ ਵਾਲੇ ਸਨ। ਆਪਣੇ ਸਮੇਂ ਦੇ ਸਰਵਉੱਚ ਪਰਬਤਾਰੋਹੀਆਂ 'ਚ ਉਨ੍ਹ੍ਹਾਂ ਦਾ ਵੀ ਨਾਮ ਸ਼ਾਮਲ ਸੀ।

 

Have something to say? Post your comment

 

ਹੋਰ ਕੈਨਡਾ ਖ਼ਬਰਾਂ

Marc Miller considers removing 50 LMIA bonus points for PR due to fraud concerns

ਕੈਨੇਡਾ ਦੇ ਟੋਰਾਂਟੋ 'ਚ ਫਾਇਰਿੰਗ, 23 ਗ੍ਰਿਫਤਾਰ

Canada ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ

Canada : ਖਾਲਿਸਤਾਨੀ ਡੱਲਾ ਦਾ ਮੁਕੱਦਮਾ ਜਨਤਕ ਨਹੀਂ ਕੀਤਾ ਜਾਵੇਗਾ

ਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅ

ਕੈਨੇਡਾ 'ਚ ਸਰਗਰਮ ਵੱਖਵਾਦੀ, 4-5 ਦਿਨਾਂ 'ਚ ਵੱਡਾ ਹੰਗਾਮਾ ਹੋਣ ਦਾ ਡਰ; ਹਿੰਦੂ ਮੰਦਰਾਂ ਦੇ ਪ੍ਰੋਗਰਾਮ ਮੁਲਤਵੀ

खालिस्तानी अलगाववादियों की धमकी के चलते कनाडा के ब्रैम्पटन मंदिर में कार्यक्रम रद्द

ਕੈਨੇਡਾ ‘ਚ ਹਿੰਦੂ ਮੰਦਰ ‘ਤੇ ਹਮਲੇ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀ ਨੂੰ ਰਿਹਾਅ ਕੀਤਾ

डोनाल्ड ट्रम्प की जीत के बाद अमेरिका से भागने वाले प्रवासियों के लिए कनाडा हाई अलर्ट पर

ਕੈਨੇਡਾ ਹਿੰਸਾ ਵਿੱਚ ਨਵਾਂ ਮੋੜ, ਹੁੱਲੜਬਾਜਾਂ ਵਿਰੁੱਧ ਅਪੀਲ ਪੁਲਿਸ ਨੇ ਜਾਰੀ ਕੀਤੇ ਵਾਰੰਟ

 
 
 
 
Subscribe