ਤਰਨਤਾਰਨ : ਸਰਹੱਦੀ ਜ਼ਿਲ੍ਹਾ ਤਰਨਤਾਰਨ ‘ਚ ਸਰਹਾਲੀ ਰੋਡ ਟੀ ਪੁਆਇੰਟ 'ਤੇ ਕਾਰ ਸੇਵਾ ਦੇ ਕੈਂਟਰ ਦੀ ਲਪੇਟ ਵਿਚ ਆਉਣ ਕਾਰਨ ਰਿਕਸ਼ਾ ਸਵਾਰ ਦੀ ਮੌਤ ਹੋ ਗਈ ਜਦਕਿ ਰਿਕਸ਼ਾ ਚਾਲਕ ਵਾਲ-ਵਾਲ ਬਚ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਸਵਿੰਦਰ ਸਿੰਘ (50) ਵਾਸੀ ਰੂੜੇਆਸਲ ਤਰਨਤਾਰਨ ਤੋਂ ਮਜ਼ਦੂਰੀ ਕਰਕੇ ਹਰੀ ਸਿੰਘ ਦੇ ਰਿਕਸ਼ੇ 'ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਿਹਾ ਸੀ। ਉਹ ਸਰਹਾਲੀ ਰੋਡ ਟੀ ਪੁਆਇੰਟ ਦੇ ਕੋਲ ਪੁੱਜਾ ਤਾਂ ਪਿਛੋਂ ਆ ਰਹੇ ਕਾਰ ਸੇਵਾ ਡੇਰੇ ਦੇ ਕੈਂਟਰ ਦੀ ਲਪੇਟ ਵਿਚ ਆ ਗਿਆ। ਇਸ ਹਾਦਸੇ ਦੌਰਾਨ ਸਵਿੰਦਰ ਸਿੰਘ ਦੇ ਸਿਰ 'ਤੇ ਗਹਿਰੀ ਸੱਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਏਐੱਸਆਈ ਮੁਖਤਾਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਹਾਦਸਾਗ੍ਸਤ ਵਾਹਨ ਕਬਜ਼ੇ ਵਿਚ ਲੈ ਕੇ ਮਿ੍ਤਕ ਦੇ ਵਾਰਸਾਂ ਦੇ ਬਿਆਨ ਲਏ ਜਾ ਰਹੇ ਹਨ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।