Friday, November 22, 2024
 

ਮਨੋਰੰਜਨ

ਨਿਰਮਾਤਾ-ਨਿਰਦੇਸ਼ਕ ਸ਼ੇਖਰ ਕਪੂਰ ਬਣੇ ਐੱਫ.ਟੀ.ਆਈ.ਆਈ. ਦੇ ਨਵੇਂ ਪ੍ਰਧਾਨ

September 30, 2020 09:41 AM

ਮੁੰਬਈ :  ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਸ਼ੇਖਰ ਕਪੂਰ ਨੂੰ ਮੰਗਲਵਾਰ ਨੂੰ ਪੁਣੇ ਦੇ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਫ. ਟੀ. ਆਈ. ਆਈ.) ਸੋਸਾਇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕਪੂਰ ਨੂੰ ਸੰਸਥਾਨ ਦੇ ਸ਼ਾਸਕੀ ਪ੍ਰੀਸ਼ਦ (ਗਵਰਨਿੰਗ ਕੌਂਸਲ) ਦਾ ਚੇਅਰਮੈਨ ਬਣਾਇਆ ਗਿਆ ਹੈ। ਸੰਸਥਾਨ ਦੇ ਡਾਇਰੈਕਟਰ ਭੁਪਿੰਦਰ ਕੈਂਥੌਲਾ ਨੇ ਕਿਹਾ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਕਪੂਰ ਨੂੰ ਇਨ੍ਹਾਂ ਅਹੁਦਿਆਂ ਉ੍ੱਤੇ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਕਾਰਜਕਾਲ 3 ਮਾਰਚ, 2023 ਤੱਕ ਦਾ ਹੋਵੇਗਾ। 

ਦੱਸ ਦੇਈਏ ਕਿ ਸ਼ੇਖਰ ਨੂੰ 'ਐਲਿਜ਼ਾਬੈਥ: ਦਿ ਗੋਲਡਨ ਏਜ', 'ਬੈਂਡਿਟ ਕੁਈਨ', 'ਮਿਸਟਰ ਇੰਡੀਆ', 'ਦਿ ਫੋਰ ਫੀਦਰਸ', 'ਮਾਸੂਮ', 'ਟੁੱਚੇ ਖਿਲੌਨੇ', 'ਇਸ਼ਕ-ਇਸ਼ਕ' ਅਤੇ 'ਬਿੰਦੀਆ ਚਮਕੇਗੀ' ਵਰਗੀਆਂ ਹਿੱਟ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਸ਼ੇਖਰ ਕਪੂਰ ਨੇ ਨਾ ਸਿਰਫ਼ ਬਾਲੀਵੁੱਡ ਵਿਚ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਇਕ ਖ਼ਾਸ ਪਛਾਣ ਬਣਾਈ ਹੈ। ਉਨ੍ਹਾਂ ਨੇ ਹਾਲੀਵੁੱਡ ਫ਼ਿਲਮ 'ਏਲੀਜ਼ਾਬੇਥ' ਦਾ ਨਿਰਦੇਸ਼ਨ ਵੀ ਕੀਤਾ ਹੈ। ਇਸ ਫ਼ਿਲਮ ਨੂੰ ਆਸਕਰ ਐਵਾਰਡ ਨਾਲ ਨਿਵਾਜਿਆ ਗਿਆ ਹੈ। 'ਅਲੀਜ਼ਾਬੇਥ' ਤੋਂ ਇਲਾਵਾ ਉਨ੍ਹਾਂ ਹਾਲੀਵੁੱਡ ਫ਼ਿਲਮਾਂ 'ਦਿ ਫੋਰ ਫੀਦਰਜ਼', 'ਨਿਊਯਾਰਕ ਆਈ ਲਵ ਯੂ' ਅਤੇ 'ਪੈਸੇਜ' ਦਾ ਨਿਰਦੇਸ਼ਨ ਕੀਤਾ ਹੈ।

ਸਰਬੋਤਮ ਨਿਰਦੇਸ਼ਕ ਲਈ ਫ਼ਿਲਮਫੇਅਰ ਪੁਰਸਕਾਰ
ਸਾਲ 1997 ਵਿਚ ਸ਼ੇਖਰ ਕਪੂਰ ਨੇ ਦਸਯੁ ਸੁੰਦਰੀ ਫੂਲਨ ਦੇਵੀ 'ਤੇ ਅਧਾਰਿਤ 'ਬੈਂਡਿਟ ਕਵੀਨ'ਦਾ ਨਿਰਦੇਸ਼ਨ ਕੀਤਾ ਸੀ। ਇਸ ਫ਼ਿਲਮ ਵਿਚ ਮੁੱਖ ਭੂਮਿਕਾ ਸੀਮਾ ਵਿਸ਼ਵਾਸ ਨੇ ਨਿਭਾਈ ਸੀ। ਸ਼ੇਖਰ ਨੂੰ ਇਸ ਫ਼ਿਲਮ ਲਈ ਸਰਬੋਤਮ ਨਿਰਦੇਸ਼ਕ ਦਾ ਫ਼ਿਲਮਫੇਅਰ ਪੁਰਸਕਾਰ ਮਿਲਿਆ ਹੈ। ਉਨ੍ਹਾਂ ਨੇ ਫ਼ਿਲਮ 'ਮਿਸਟਰ ਇੰਡੀਆ' ਦਾ ਨਿਰਦੇਸ਼ਨ ਕੀਤਾ ਸੀ। ਇਸ ਫ਼ਿਲਮ ਵਿਚ ਅਨਿਲ ਕਪੂਰ ਅਤੇ ਸ਼੍ਰੀਦੇਵੀ ਨੇ ਮੁੱਖ ਭੂਮਿਕਾ ਨਿਭਾਈ ਸੀ।
 

 

Have something to say? Post your comment

Subscribe