Thursday, April 10, 2025
 
BREAKING NEWS
ਬਿਹਾਰ ਵਿੱਚ JDU ਨੇਤਾ ਦੀ ਗੋਲੀ ਮਾਰ ਕੇ ਹੱਤਿਆ, ਵਿਧਾਇਕ ਪੰਨਾ ਲਾਲ ਪਟੇਲ ਦਾ ਭਤੀਜਾ ਸੀ ਕੌਸ਼ਲ ਸਿੰਘअनुभव से बड़ा कोई शिक्षक नहीं है-अभिनेत्री खुशी पालਅੱਜ ਤੋਂ ਪੰਜਾਬ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ: 14 ਅਪ੍ਰੈਲ ਤੱਕ ਗਰਮੀ ਦੀ ਲਹਿਰ ਤੋਂ ਰਾਹਤਮਨੀਪੁਰ ਵਿੱਚ ਫਿਰ ਲੱਗਿਆ ਕਰਫਿਊਦਿੱਲੀ ਦੇ ਦੋ ਗੱਭਰੂ ਉਬੇਰ ਤੋਂ 40-50 ਹਜ਼ਾਰ ਰੁਪਏ ਠੱਗਦੇ ਰਹੇ137 New Judicial Officers Complete Rigorous Training at Chandigarh Judicial Academyਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (10 ਅਪ੍ਰੈਲ 2025)बरनाला के सफाई कर्मचारी की बेटी ने पंजाब स्कूल शिक्षा बोर्ड द्वारा घोषित 8वीं बोर्ड परीक्षा परिणाम में टॉप कियाਅੱਜ ਤੋਂ ਪੰਜਾਬ ਵਿੱਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾਆਤਿਸ਼ੀ ਨੇ ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ 'ਤੇ ਲਾਇਆ ਵੱਡਾ ਦੋਸ਼

ਅਮਰੀਕਾ

ਵਿਰੋਧ ਦੇ ਬਾਵਜੂਦ ਨਹੀਂ ਬਦਲਿਆ ਗਿਆ ਅਮਰੀਕਾ ਦੇ 'ਸਵਸਤਿਕ' ਪਿੰਡ ਦਾ ਨਾਂ

September 26, 2020 07:58 AM

ਵਾਸ਼ਿੰਗਟਨ : ਅਮਰੀਕਾ ਦੇ ਨਿਊਯਾਰਕ ਵਿਚ 'ਸਵਸਤਿਕ' ਨਾਂ ਦਾ ਇਕ ਪਿੰਡ ਹੈ। ਵਿਰੋਧ ਦੇ ਬਾਵਜੂਦ ਇਸ ਦੀ ਪਰੀਸ਼ਦ ਨੇ ਨਾਂ ਨਾ ਬਦਲਣ ਦੇ ਸਮਰਥਨ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਹੈ। 'ਸਵਸਤਿਕ' ਹਿੰਦੂ ਸੰਸਕ੍ਰਿਤੀ ਵਿਚ ਮੰਗਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਹਰੇਕ ਸ਼ੁੱਭ ਕੰਮ ਤੋਂ ਪਹਿਲਾਂ ਇਸ ਦੀ ਪੂਜਾ ਕੀਤੀ ਜਾਂਦੀ ਹੈ ਪਰ ਅਮਰੀਕਾ ਵਿਚ ਲੋਕ ਇਸ ਨੂੰ ਨਾਜ਼ੀ ਸ਼ਾਸਨ ਦੀ ਹਿੰਸਾ ਅਤੇ ਅਸਹਿਣਸ਼ੀਲਤਾ ਨਾਲ ਵੀ ਜੋੜ ਕੇ ਦੇਖਦੇ ਹਨ। ਇਸੇ ਕਾਰਨ ਪਿੰਡ ਦੇ ਨਾਂ ਸਬੰਧੀ ਵਿਵਾਦ ਖੜ੍ਹਾ ਹੋ ਗਿਆ ਸੀ।
'ਸਵਸਤਿਕ' ਚਿੰਨ੍ਹ ਵਿਚ ਇਕ-ਦੂਜੇ ਨੂੰ ਕੱਟਦੀਆਂ ਹੋਈਆਂ ਦੋ ਸਿੱਧੀਆਂ ਲਾਈਨਾਂ ਹੁੰਦੀਆਂ ਹਨ, ਜੋ ਅੱਗੇ ਚੱਲ ਕੇ ਮੁੜ ਜਾਂਦੀਆਂ ਹਨ। ਇਸ ਦੇ ਬਾਅਦ, ਇਹ ਲਾਈਨਾਂ ਅਪਣੇ ਸਿਖਰਾਂ 'ਤੇ ਥੋੜ੍ਹੀਆਂ ਹੋਰ ਅੱਗੇ ਵਲ ਮੁੜੀਆਂ ਹੁੰਦੀਆਂ ਹਨ। ਨਿਊਯਾਰਕ ਦੇ ਬਲੈਕ ਬਰੂਕ ਟਾਊਨ ਦੇ ਤਹਿਤ ਆਉਣ ਵਾਲੇ ਇਸ ਸ਼ਹਿਰ ਨੂੰ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਸਵਸਤਿਕ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਨਿਊਯਾਰਕ ਸ਼ਹਿਰ ਤੋਂ ਆਏ ਨਵੇਂ ਯਾਤਰੀ ਮਾਇਕਲ ਅਲਕਾਮੋ ਨੇ ਕਿਹਾ ਕਿ ਇਹ ਨਾਂ ਨੇੜੇ ਸਥਿਤ ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀਆਂ ਕਬਰਾਂ ਦਾ ਅਪਮਾਨ ਹੈ, ਜਿਸ ਦੇ ਬਾਅਦ ਪਿੰਡ ਦੀ ਪਰੀਸ਼ਦ ਦੇ ਮੈਂਬਰਾਂ ਨੇ ਨਾਂ ਬਦਲਣ ਸਬੰਧੀ ਵੋਟਿੰਗ ਕਰਨ 'ਤੇ ਵਿਚਾਰ ਕੀਤਾ।
ਪਰੀਸ਼ਦ ਦੇ ਮੈਂਬਰਾਂ ਨੇ 14 ਸਤੰਬਰ ਨੂੰ ਬੈਠਕ ਕੀਤੀ ਅਤੇ ਨਾਂ ਨਾ ਬਦਲਣ ਦਾ ਸਰਬ ਸੰਮਤੀ ਨਾਲ ਫ਼ੈਸਲਾ ਲਿਆ। ਬਲੈਕ ਬਰੂਕ ਨੇ ਸੁਪਰਵਾਈਜ਼ਰ ਜੌਨ ਡਗਲਸ ਨੇ ਵੀਰਵਾਰ ਨੂੰ ਇਕ ਈ-ਮੇਲ ਲਿਖੀ, ''ਸਾਨੂੰ ਅਫਸੋਸ ਹੈ ਕਿ ਸਾਡੇ ਭਾਈਚਾਰੇ ਦੇ ਇਤਿਹਾਸ ਦੇ ਬਾਰੇ ਵਿਚ ਨਾ ਜਾਨਣ ਵਾਲੇ ਇਲਾਕੇ ਦੇ ਬਾਹਰ ਦੇ ਲੋਕਾਂ ਨੂੰ ਸ਼ਹਿਰ ਦਾ ਨਾਂ ਦੇਖ ਕੇ ਅਪਮਾਨਜਕ ਮਹਿਸੂਸ ਹੋਇਆ।'' ਉਹਨਾਂ ਕਿਹਾ, ''ਇਹ ਨਾਂ ਸਾਡੇ ਵਡੇਰਿਆਂ ਨੇ ਰਖਿਆ ਸੀ।'' ਕਈ ਲੋਕ ਇਸ ਚਿੰਨ੍ਹ ਨੂੰ 1930 ਦੇ ਦਹਾਕੇ ਦੇ ਬਾਅਦ ਤੋਂ ਤਾਨਾਸ਼ਾਹ ਅਡੋਲਫ ਹਿਟਲਰ ਅਤੇ ਉਸ ਦੀ ਨਾਜ਼ੀ ਪਾਰਟੀ ਨਾਲ ਜੋੜ ਕੇ ਦੇਖਦੇ ਹਨ ਪਰ ਇਸ ਦਾ ਇਤਿਹਾਸ ਇਸ ਨਾਲੋਂ ਕਿਤੇ ਜ਼ਿਆਦਾ ਪੁਰਾਣਾ ਹੈ। ਇਸ ਸ਼ਹਿਰ ਦਾ ਨਾਂ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸਵਸਤਿਕ 'ਤੇ ਰਖਿਆ ਗਿਆ ਹੈ, ਜਿਸ ਦਾ ਮਤਲਬ ਕਲਿਆਣ ਹੁੰਦਾ ਹੈ। ਡਗਲਸ ਨੇ ਕਿਹਾ, ''ਇਲਾਕੇ ਵਿਚ ਕੁਝ ਅਜਿਹੇ ਵੀ ਵਸਨੀਕ ਹਨ ਜੋ ਦੂਜੇ ਵਿਸ਼ਵ ਯੁੱਧ ਵਿਚ ਲੜੇ ਸਨ ਪਰ ਉਹਨਾਂ ਨੇ ਸਿਰਫ਼ ਇਸ ਲਈ ਨਾਂ ਬਦਲਣ ਤੋਂ ਇਨਕਾਰ ਕਰ ਦਿਤਾ ਕਿਉਂਕਿ ਹਿਟਲਰ ਨੇ ਸਵਸਤਿਕ ਦੇ ਅਰਥ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।''

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe