Friday, November 22, 2024
 

ਪੰਜਾਬ

ਜਿਸ ਖ਼ਾਤਰ ਛੱਡੇ ਮਾਪੇ ਉਸ ਦੇ ਕਿਸੇ ਹੋਰ ਨਾਲ ਸਬੰਧ : ਖੁਦਕੁਸ਼ੀ

September 25, 2020 09:49 AM

ਲੁਧਿਆਣਾ  : ਮਾਧੋਪੁਰੀ ਇਲਾਕੇ 'ਚ 5 ਦਿਨ ਪਹਿਲਾਂ ਖੁਦਕੁਸ਼ੀ ਕਰਨ ਵਾਲੇ ਰਾਕੇਸ਼ ਨੇ ਪਤਨੀ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ। ਕੇਸ 'ਚ ਪੁਲਸ ਦੇ ਹੱਥ ਕਈ ਸਬੂਤ ਲੱਗੇ ਹਨ, ਜੋ ਕਿ ਮ੍ਰਿਤਕ ਰਾਕੇਸ਼ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਹੋਰ ਮੁਲਜ਼ਮਾਂ ਨੂੰ ਕਸੂਰਵਾਰ ਠਹਿਰਾਉਣ ਲਈ ਕਾਫ਼ੀ ਹਨ। ਇਹ ਖੁਲਾਸਾ ਏ. ਸੀ. ਪੀ. ਸੈਂਟਰਲ ਵਰਿਆਮ ਨੇ ਕੀਤਾ ਹੈ। ਏ. ਸੀ. ਪੀ. ਵਰਿਆਮ ਨੇ ਦੱਸਿਆ ਕਿ ਮ੍ਰਿਤਕ ਰਾਕੇਸ਼ ਦੀ ਪਤਨੀ ਰੀਆ ਦੇ ਸੁਧੀਰ ਉਰਫ਼ ਸੁਮਿਤ ਨਾਲ ਨਾਜਾਇਜ਼ ਸਬੰਧ ਸਨ। 5 ਸਤੰਬਰ ਨੂੰ ਰਾਕੇਸ਼ ਨੇ ਪਤਨੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਤਨੀ ਸੁਸਾਈਡ ਨੋਟ ਵੀ ਭੇਜਿਆ ਪਰ ਪਤਨੀ ਨੇ ਮੌਕੇ 'ਤੇ ਪੁੱਜ ਕੇ ਰਾਕੇਸ਼ ਨਾਲ ਸਮਝੌਤਾ ਕਰ ਲਿਆ।

ਏ. ਸੀ. ਪੀ. ਨੇ ਦੱਸਿਆ ਕਿ ਰੀਆ ਦੇ ਸੁਧੀਰ ਉਰਫ ਸੁਮਿਤ ਦੇ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਅਕਸਰ ਪਤੀ ਨਾਲ ਲੜ ਕੇ ਮਾਪੇ ਆ ਜਾਂਦੀ। 16 ਸਤੰਬਰ ਨੂੰ ਵੀ ਰੀਆ ਲੜ ਕੇ ਮਾਪੇ ਚਲੀ ਗਈ। ਜਿਸ ਤੋਂ ਬਾਅਦ ਰਾਕੇਸ਼ ਨੇ ਖੁਦਕੁਸ਼ੀ ਵਾਲੇ ਦਿਨ ਰੀਆ ਨੂੰ ਸੁਸਾਈਡ ਨੋਟ ਭੇਜਿਆ ਅਤੇ ਦੱਸਿਆ ਕਿ ਜੇਕਰ ਉਸ ਦੀ ਜ਼ਿੰਦਗੀ ਵਿਚ ਵਾਪਸ ਨਾ ਆਈ ਤਾਂ ਉਹ ਸੁਸਾਈਡ ਕਰ ਲਵੇਗਾ ਪਰ ਉਸ ਦਿਨ ਰੀਆ ਵਾਪਸ ਰਾਕੇਸ਼ ਦੇ ਕੋਲ ਨਹੀਂ ਗਈ ਅਤੇ ਰਾਕੇਸ਼ ਨੇ ਖੁਦਕੁਸ਼ੀ ਕਰ ਲਈ।

ਬੇਕਸੂਰ ਸੁਮਿਤ ਦੀ ਗ੍ਰਿਫ਼ਤਾਰੀ ਨਾਲ ਮਾਮਲੇ ਨੇ ਫੜਿਆ ਤੂਲ
ਇਸ ਕੇਸ 'ਚ ਬੇਕਸੂਰ ਵਿਅਕਤੀ ਦੇ ਪੁਲਸ ਹੱਥੇ ਚੜ੍ਹਨ ਤੋਂ ਬਾਅਦ ਮਾਮਲੇ ਨੇ ਕਾਫੀ ਤੂਲ ਫੜ ਲਿਆ। ਬੇਕਸੂਰ ਸੁਮਿਤ ਅਤੇ ਅਸਲੀ ਮੁਲਜ਼ਮ ਸੁਧੀਰ ਉਰਫ਼ ਸੁਮਿਤ ਨੂੰ ਕਾਬੂ ਕਰਨ ਲਈ ਪੁਲਸ ਨੂੰ ਕਾਫ਼ੀ ਮਿਹਨਤ ਕਰਨੀ ਪਈ। ਪੁਲਸ ਨੇ ਇਸ ਕੇਸ 'ਚ ਕਈ ਸਬੂਤ ਇਕੱਠੇ ਕੀਤੇ ਜਿਨ੍ਹਾਂ 'ਚ ਰੀਆ ਅਤੇ ਰਾਕੇਸ਼ ਦੇ ਵਿਚਕਾਰ ਕਈ ਗੱਲਾਂ ਮਾਮਲੇ 'ਤੇ ਰੌਸ਼ਨੀ ਪਾਉਂਦੀਆਂ ਹਨ। ਇਸੇ ਤਰ੍ਹਾਂ ਰੀਆ ਅਤੇ ਸੁਮਿਤ ਨੂੰ ਫੋਟੋਆਂ ਅਤੇ ਰਿਕਾਰਡਿੰਗ ਵੀ ਦੋਵਾਂ ਦੇ ਪ੍ਰੇਮ ਕਹਾਣੀ ਬਿਆਨ ਕਰ ਰਹੀ ਹੈ।

ਏ. ਸੀ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਰੀਆ ਨੇ ਆਪਣੇ ਪ੍ਰੇਮੀ ਸੁਧੀਰ ਉਰਫ ਸੁਮਿਤ ਨੂੰ ਬਚਾਉਣ ਲਈ ਦੂਰ ਦੇ ਰਿਸ਼ਤੇ ਵਿਚ ਲਗਦੇ ਭਰਾ ਬੇਕਸੂਰ ਸੁਮਿਤ ਮਿਸ਼ਰਾ ਨੂੰ ਝੂਠੇ ਕੇਸ ਵਿਚ ਫਸਾ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਅਸਲੀ ਮੁਲਜ਼ਮ ਸੁਧੀਰ ਉਰਫ ਸੁਮਿਤ ਨੂੰ ਬੀਤੇ ਦਿਨੀਂ ਕਾਬੂ ਕਰ ਲਿਆ ਹੈ। ਬੇਕਸੂਰ ਸੁਮਿਤ ਨੂੰ ਛੁਡਾਉਣ ਲਈ ਵੀ ਪੁਲਸ ਨੂੰ ਅਦਾਲਤੀ ਕਾਰਵਾਈ 'ਚੋਂ ਗੁਜ਼ਰਨਾ ਪੈ ਰਿਹਾ ਹੈ ਜਲਦ ਹੀ ਸੁਮਿਤ ਮਿਸ਼ਰਾ ਨੂੰ ਪੁਲਸ ਦੀ ਗਵਾਹੀ ਦੇ ਅਧਾਰ 'ਤੇ ਛੁਡਾਉਣ ਵਿਚ ਕਾਮਯਾਬ ਹੋਵੇਗੀ। ਉਥੇ ਪੁਲਸ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਰਾਕੇਸ਼ ਨੇ ਮਰਨ ਤੋਂ ਪਹਿਲਾ ਸੁਸਾਈਡ ਨੋਟ ਵਿਚ ਸੁਮਿਤ ਨਾਂ ਦਾ ਜ਼ਿਕਰ ਕੀਤਾ ਸੀ। ਜਿਸ ਤੋਂ ਬਾਅਦ ਰੀਆ ਦੀ ਸ਼ਨਾਖਤ ਦੇ ਆਧਾਰ 'ਤੇ ਸੁਮਿਤ ਮਿਸ਼ਰਾ ਨੂੰ ਪੁਲਸ ਨੇ ਪੁੱਛਗਿੱਛ ਲਈ ਬੁਲਾਇਆ ਅਤੇ ਨਾਮਜ਼ਦ ਕੀਤਾ ਪਰ ਰੀਆ ਦੀ ਸਾਜ਼ਿਸ਼ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ ਅਸਲੀ ਮੁਲਜ਼ਮ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਅਤੇ ਬੇਕਸੂਰ ਸੁਮਿਤ ਮਿਸ਼ਰਾ ਦੀ ਰਿਹਾਈ ਲਈ ਕਦਮ ਚੁੱਕਿਆ।

ਮੇਰੇ ਮਰਨ ਦੇ ਬਾਅਦ ਸਭ ਕੁਝ ਬੇਟੇ ਨੂੰ ਦੇਣਾ
ਮ੍ਰਿਤਕ ਰਾਕੇਸ਼ ਦੀ ਪਿੰਡ 'ਚ ਚੰਗੀ ਪ੍ਰਾਪਰਟੀ ਹੈ। ਉਸ ਨੇ ਰੀਆ ਨਾਲ ਲਵ ਮੈਰਿਜ ਕੀਤੀ ਸੀ। ਉਸ ਨੇ ਆਪਣੇ ਪਰਿਵਾਰ ਦੇ ਨਾਲ ਰੀਆ ਦੀ ਖਾਤਿਰ ਰਿਸ਼ਤੇ ਖ਼ਤਮ ਕੀਤੇ ਸੀ ਪਰ ਮਰਨ ਤੋਂ ਪਹਿਲਾਂ ਰਾਕੇਸ਼ ਨੇ ਮਾਂ ਦੇ ਨਾਲ ਮੋਬਾਇਲ 'ਤੇ ਗੱਲ ਕੀਤੀ ਅਤੇ ਕਿਹਾ ਕਿ ਉਸ ਦੇ ਮਰਨ ਤੋਂ ਬਾਅਦ ਉਸ ਦੀ ਪ੍ਰਾਪਰਟੀ ਉਸ ਦੇ 2 ਸਾਲ ਦੇ ਬੇਟੇ ਦੇ ਨਾਂ ਕਰ ਦਿੱਤੀ ਜਾਵੇ।

 

Have something to say? Post your comment

 
 
 
 
 
Subscribe