ਨਵੀਂ ਦਿੱਲੀ — ਆਮਦਨ ਕਰ (ਦੂਜਾ ਸੋਧ) ਬਿੱਲ ਮੰਗਲਵਾਰ ਨੂੰ ਲੋਕ ਸਭਾ ਵਿਚ ਬਿਨਾਂ ਵਿਚਾਰ-ਵਟਾਂਦਰੇ ਦੇ ਹੀ ਪਾਸ ਹੋ ਗਿਆ। ਇਸ ਬਿੱਲ ਦੇ ਤਹਿਤ ਜੇਕਰ ਕੋਈ ਬਲੈਕਮੈਨ ਘੋਸ਼ਣਾ ਕਰਦਾ ਹੈ, ਤਾਂ ਉਸ ਤੋਂ 50% ਟੈਕਸ ਲਾਇਆ ਜਾਵੇਗਾ। 30 ਸਤੰਬਰ ਤੋਂ ਪਹਿਲਾਂ ਇਹ 45% ਸੀ। ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਬਲੈਕਮਨੀ ਬਾਰੇ ਖ਼ੁਦ ਨਹੀਂ ਦੱਸਦਾ ਤਾਂ ਇਸ 'ਤੇ 75% ਟੈਕਸ ਅਤੇ 10% ਜ਼ੁਰਮਾਨਾ(ਪੈਨਲਟੀ) ਲਗਾਈ ਜਾਵੇਗੀ। ਇਸ ਦੌਰਾਨ ਮੰਗਲਵਾਰ ਨੂੰ ਨਰਿੰਦਰ ਮੋਦੀ ਨੇ ਭਾਜਪਾ ਸੰਸਦੀ ਪਾਰਟੀ ਦੀ ਇੱਕ ਬੈਠਕ ਵਿੱਚ ਕਿਹਾ ਕਿ ਸਾਰੇ ਭਾਜਪਾ ਸੰਸਦ-ਵਿਧਾਇਕ 8 ਨਵੰਬਰ ਤੋਂ 31 ਦਸੰਬਰ ਤੱਕ ਆਪਣੇ ਖਾਤਿਆਂ ਵਿੱਚੋਂ ਲੈਣ-ਦੇਣ ਦਾ ਵੇਰਵਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਦੇਣ। ਇਹ ਵੇਰਵਾ 1 ਜਨਵਰੀ ਤੱਕ ਦੇਣ ਲਈ ਕਿਹਾ ਗਿਆ ਹੈ।
ਨਵੇਂ ਬਿੱਲ ਵਿਚ ਇਹ ਹਨ ਵੱਡੀਆਂ ਤਬਦੀਲੀਆਂ ...
ਨੋਟਬੰਦੀ ਤੋਂ ਬਾਅਦ ਅਣ-ਘੋਸ਼ਿਤ ਆਮਦਨੀ 'ਤੇ 30% ਟੈਕਸ ਲੱਗੇਗਾ ਅਤੇ ਇਸ ਦੇ ਨਾਲ ਹੀ ਆਮਦਨੀ 'ਤੇ 10% ਜ਼ੁਰਮਾਨਾ ਲੱਗੇਗਾ। ਇਸ ਤੋਂ ਇਲਾਵਾ, ਇਕ 30% ਟੈਕਸ 'ਤੇ 33% ਸਰਚਾਰਜ ਵੱਖਰੇ ਤੌਰ 'ਤੇ ਲੱਗੇਗਾ। ਜੇ ਅਘੋਸ਼ਿਤ ਆਮਦਨੀ ਖ਼ੁਦ ਨਹੀਂ ਦੱਸੀ ਤਾਂ ਟੈਕਸ 75% ਅਤੇ ਜੁਰਮਾਨਾ 10% ਹੋਵੇਗਾ।
ਇਸ ਤੋਂ ਇਲਾਵਾ 25% ਰਾਸ਼ੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ 'ਚ ਜਾਏਗੀ।
10 ਲੱਖ 'ਤੇ ਲੱਗੇਗਾ ਇੰਨਾ ਟੈਕਸ
ਇਸ ਵਿਚੋਂ 30% ਭਾਵ 3 ਲੱਖ ਰੁਪਏ ਟੈਕਸ ਵਜੋਂ ਜਮ੍ਹਾ ਹੋਣਗੇ।
- 10% ਭਾਵ ਇਕ ਲੱਖ ਰੁਪਏ ਜੁਰਮਾਨੇ(ਪੈਨਲਟੀ) ਵਜੋਂ ਜਮ੍ਹਾ ਕੀਤੇ ਜਾਣਗੇ।
- 33% ਸਰਚਾਰਜ ਲੱਗੇਗਾ 30% ਟੈਕਸ 'ਤੇ ਯਾਨੀ 3 ਲੱਖ ਰੁਪਏ 'ਤੇ 99 ਹਜ਼ਾਰ ਰੁਪਏ ਤੱਕ ਵਸੂਲਿਆ ਜਾਵੇਗਾ।
- ਇਸ ਤਰ੍ਹਾਂ ਨਾਲ 10 ਲੱਖ ਰੁਪਏ 'ਤੇ ਕੁੱਲ ਟੈਕਸ 50% ਹੋਵੇਗਾ। ਯਾਨੀ 10 ਲੱਖ ਰੁਪਏ ਵਿਚੋਂ 4, 99, 000 'ਤੇ ਤੁਹਾਨੂੰ ਟੈਕਸ ਦੇ ਤੌਰ 'ਤੇ ਦੇਣੇ ਪੈਣਗੇ।
20 ਲੱਖ 'ਤੇ ਕਿੰਨਾ ਟੈਕਸ
ਇਸ ਵਿਚੋਂ 30% ਭਾਵ 6 ਲੱਖ ਰੁਪਏ ਟੈਕਸ ਵਜੋਂ ਜਮ੍ਹਾ ਹੋਣਗੇ।
- 10% ਭਾਵ 2 ਲੱਖ ਰੁਪਏ ਜੁਰਮਾਨੇ ਵਜੋਂ ਜਮ੍ਹਾ ਕੀਤੇ ਜਾਣਗੇ।
- 30% ਟੈਕਸ 'ਤੇ 33% ਸਰਚਾਰਜ ਲੱਗੇਗਾ ਭਾਵ 6 ਲੱਖ ਰੁਪਏ 'ਤੇ 1 ਲੱਖ 98 ਹਜ਼ਾਰ ਰੁਪਏ