Friday, November 22, 2024
 

ਉੱਤਰ ਪ੍ਰਦੇਸ਼

ਯੂ. ਪੀ. ਦੇ ਨੌਜਵਾਨ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ : ਪ੍ਰਿਅੰਕਾ

September 19, 2020 09:44 PM

ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿਚ ਬੇਰੁਜ਼ਗਾਰ ਨੌਜਵਾਨਾਂ ਦੀਆਂ ਸਮੱਸਿਆਵਾਂ 'ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਚਿੱਠੀ ਲਿਖੀ ਹੈ।

ਪ੍ਰਿਅੰਕਾ ਗਾਂਧੀ ਦੀ ਯੋਗੀ ਨਾਮ ਚਿੱਠੀ

ਪ੍ਰਿਅੰਕਾ ਗਾਂਧੀ ਨੇ ਚਿੱਠੀ 'ਚ ਲਿਖਿਆ ਕਿ ਉੱਤਰ ਪ੍ਰਦੇਸ਼ ਦੇ ਨੌਜਵਾਨ ਪ੍ਰੇਸ਼ਾਨ ਅਤੇ ਨਾਰਾਜ਼ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ 12, 460 ਅਧਿਆਪਕ ਭਰਤੀ ਦੇ ਉਮੀਦਵਾਰਾਂ ਨਾਲ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਗੱਲਬਾਤ ਕੀਤੀ। ਇਸ ਅਧਿਆਪਕ ਭਰਤੀ 'ਚ 24 ਜ਼ਿਲ੍ਹੇ ਜ਼ੀਰੋ ਜਨਪਦ ਐਲਾਨੇ ਸਨ, ਯਾਨੀ ਕਿ ਇਨ੍ਹਾਂ 24 ਜ਼ਿਲ੍ਹਿਆਂ ਵਿਚ ਕੋਈ ਥਾਂ ਖ਼ਾਲੀ ਨਹੀਂ ਸੀ ਪਰ ਇਨ੍ਹਾਂ ਦੇ ਬੱਚੇ ਹੋਰ ਜ਼ਿਲ੍ਹਿਆਂ ਦੀਆਂ ਭਰਤੀਆਂ ਲਈ ਪ੍ਰੀਖਿਆ ਵਿਚ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਬੱਚਿਆਂ ਨੇ ਪ੍ਰੀਖਿਆ ਦਿਤੀ ਅਤੇ ਚੰਗੇ ਨੰਬਰਾਂ ਨਾਲ ਪਾਸ ਵੀ ਹੋਏ ਪਰ 3 ਸਾਲ ਬੀਤਣ ਮਗਰੋਂ ਵੀ ਇਨ੍ਹਾਂ ਦੀ ਨਿਯੁਕਤੀ ਨਹੀਂ ਹੋ ਸਕੀ ਹੈ। ਇਹ ਨੌਜਵਾਨ ਮਜ਼ਬੂਰੀ 'ਚ ਕੋਰਟ ਕਚਹਿਰੀ ਦੇ ਚੱਕਰ ਕਟ ਰਹੇ ਹਨ। ਇਨ੍ਹਾਂ 'ਚੋਂ ਕਈ ਅਜਿਹੇ ਬੱਚੇ ਹਨ, ਜਿਨ੍ਹਾਂ ਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੈ। ਇਨ੍ਹਾਂ ਦੀ ਦਰਦਨਾਕ ਕਹਾਣੀ ਸੁਣ ਮੈਨੂੰ ਬਹੁਤ ਦੁੱਖ ਹੋਇਆ। ਪ੍ਰਿਅੰਕਾ ਨੇ ਅੱਗੇ ਕਿਹਾ ਕਿ ਇਹ ਨੌਜਵਾਨ ਪ੍ਰੇਸ਼ਾਨ ਹਨ। ਕੋਰੋਨਾ ਮਹਾਂਮਾਰੀ ਇਨ੍ਹਾਂ ਦੇ ਉੱਪਰ ਹੋਰ ਵੀ ਕਹਿਰ ਡਾਹ ਰਹੀ ਹੈ। ਇਕ ਤਾਂ ਇਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ, ਉੱਪਰੋਂ ਇਸ ਮਹਾਂਮਾਰੀ ਵਿਚ ਉਨ੍ਹਾਂ ਦੇ ਸਾਹਮਣੇ ਡੂੰਘਾ ਆਰਥਕ ਸੰਕਟ ਆ ਖੜਾ ਹੋਇਆ ਹੈ। ਉਨ੍ਹਾਂ ਦੇ ਉੱਪਰ ਘਰ ਦੇ ਲੂਣ-ਤੇਲ ਦਾ ਵੀ ਬੋਝ ਹੈ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਮਨੁੱਖੀ ਹਮਦਰਦੀ ਨੂੰ ਦੇਖਦੇ ਹੋਏ ਅਤੇ ਨੌਜਵਾਨਾਂ ਦੇ ਰੁਜ਼ਗਾਰ ਦੇ ਹੱਕ ਦਾ ਸਨਮਾਨ ਕਰਦੇ ਹੋਏ ਕ੍ਰਿਪਾ ਕਰ ਕੇ 24 ਜ਼ੀਰੋ ਜਨਪਦ ਦੇ ਉਮੀਦਵਾਰਾਂ ਦੀ ਤੁਰੰਤ ਨਿਯੁਕਤੀ ਕਰਾਉਣ ਦਾ ਕਸ਼ਟ ਕੀਤਾ ਜਾਵੇ।

 

Have something to say? Post your comment

Subscribe