ਲਖਨਊ : ਉੱਤਰ ਪ੍ਰਦਸ਼ ਦੀ ਯੋਗੀ ਸਰਕਾਰ ਵਲੋਂ ਯੂਪੀ ਸਪੈਸ਼ਲ ਸਿਕਿਉਰਿਟੀ ਫੋਰਸ ਦੇ ਗਠਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਿਆ ਹੈ।
ਬਿਨਾ ਵਰੰਟ ਗ੍ਰਿਫ਼ਤਾਰੀ, ਤਲਾਸ਼ੀ ਸਣੇ ਮਿਲੀਆਂ ਕਈ ਸ਼ਕਤੀਆਂ
ਯੂਪੀ SSF ਨੂੰ ਬਹੁਤ ਸਾਰੀਆਂ ਸ਼ਕਤੀਆਂ ਦਿਤੀਆਂ ਗਈਆਂ ਹਨ। ਐਸਐਸਐਫ ਨੂੰ ਬਿਨਾਂ ਵਾਰੰਟ ਤਲਾਸ਼ੀ ਤੇ ਗ੍ਰਿਫ਼ਤਾਰੀ ਦੀ ਸ਼ਕਤੀ ਮਿਲੀ ਹੈ। ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਐਸਐਸਐਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਅਦਾਲਤ ਵੀ ਕੋਈ ਨੋਟਿਸ ਨਹੀਂ ਲਵੇਗੀ। ਦੱਸ ਦਈਏ ਕਿ ਮਹੱਤਵਪੂਰਨ ਸਰਕਾਰੀ ਇਮਾਰਤਾਂ, ਦਫ਼ਤਰਾਂ ਅਤੇ ਉਦਯੋਗਿਕ ਅਦਾਰਿਆਂ ਦੀ ਸੁਰੱਖਿਆ ਦੀ ਜ਼ਿੰਮਵਾਰੀ ਯੂਪੀ SSF ਦੀ ਹੋਵੇਗੀ। ਪ੍ਰਾਈਵੇਟ ਕੰਪਨੀਆਂ ਵੀ ਭੁਗਤਾਨ ਕਰ ਕੇ ਇਸ ਦੀਆਂ ਸਵਾਵਾਂ ਲੈਣ ਦੇ ਯੋਗ ਹੋ ਸਕਣਗੀਆਂ।