ਕੋਲਕਾਤਾ : ਪਛਮੀ ਬੰਗਾਲ 'ਚ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਬੀ.ਐਸ.ਐਫ਼. ਦੇ ਜਵਾਨਾਂ ਨੇ ਇਕ ਬੰਗਲਾਦੇਸ਼ੀ ਤਸਕਰ ਨੂੰ ਢੇਰ ਕਰ ਦਿਤਾ। ਅਧਿਕਾਰੀਆਂ ਨੇ ਐਤਵਾਰ ਨੂੰ ਦਸਿਆ ਕਿ ਇਸ ਤਸਕਰ ਨੂੰ BSF ਦੇ ਜਵਾਨਾਂ ਨੇ ਪਛਮੀ ਬੰਗਾਲ ਦੇ ਮਾਲਦਾ ਜ਼ਿਲ੍ਹਾ ਸਥਿਤ ਗੋਪਾਲਪੁਰ ਚੌਂਕੀ ਦੇ ਕੋਲ ਸਨਿਚਰਵਾਰ ਸ਼ਾਮ ਨੂੰ ਮਾਰ ਸੁੱਟਿਆ। BSF ਦੀ ਹਾਲਿਆ ਰੀਪੋਰਟ ਮੁਤਾਬਕ ਫੇਨਸੇਡਿਲ ਕੋਡਿਨ ਮਿਸ਼੍ਰਿਤ ਖਾਂਸੀ ਦੀ ਦਵਾਈ ਹੈ ਅਤੇ ਗੁਆਂਢੀ ਦੇਸ਼ 'ਚ ਸ਼ਰਾਬਬੰਦੀ ਦੇ ਕਾਰਨ ਇਸ ਦੀ ਦੁਰਵਰਤੋਂ ਨਸ਼ਾ ਕਰਨ ਲਈ ਕੀਤੀ ਜਾਂਦੀ ਹੈ। ਇਸ ਦਵਾਈ ਨਾਲ ਨੌਜਵਾਨ ਨਸ਼ਾ ਕਰਦੇ ਹਨ ਅਤੇ ਨਸ਼ੇ ਲਈ ਉਹ ਨਿਰਧਾਰਿਤ ਮਾਤਰਾ ਤੋਂ ਜ਼ਿਆਦਾ ਇਸ ਦਵਾਈ ਦੀ ਵਰਤੋਂ ਕਰਦੇ ਹਨ।