ਨਿਊਯਾਰਕ : ਭਾਰਤ ਦੇ ਜੋੜੀਦਾਰ ਖਿਡਾਰੀ ਦਿਵਿਜ ਸ਼ਰਨ ਸਾਲ ਦੇ ਆਖ਼ਰੀ ਗ੍ਰੈਂਡਸਲੇਮ ਯੂ.ਐਸ. ਓਪਨ ਵਿਚ ਬੁਧਵਾਰ ਨੂੰ ਪਹਿਲੇ ਹੀ ਗੇੜ ਵਿਚ ਹਾਰ ਕੇ ਬਾਹਰ ਹੋ ਗਏ। ਦਿਵਿਜ ਅਤੇ ਉਨ੍ਹਾਂ ਦੇ ਜੋੜੀਦਾਰ ਸਰਬੀਆ ਦੇ ਨਿਕੋਲਾ ਸੇਬਿਚ ਨੂੰ 8ਵੀਂ ਸੀਡ ਜੋੜੀ ਹਾਲੈਂਡ ਦੇ ਵੇਸਲੀ ਕੁਲਹੋਫ ਅਤੇ ਕ੍ਰੋਏਸ਼ੀਆ ਦੇ ਨਿਕੋਲਾ ਮੇਕਿਟਚ ਨੇ ਇਕ ਘੰਟੇ 46 ਮਿੰਟ ਤਕ ਚਲੇ ਤਿੰਨ ਸੈਟਾਂ ਦੇ ਮੁਕਾਬਲੇ ਵਿਚ 6-4, 3-6, 6-3 ਨਾਲ ਹਰਾ ਕੇ ਦੂਜੇ ਗੇੜ ਵਿਚ ਸਥਾਨ ਬਣਾ ਲਿਆ। ਜੋੜੀਦਾਰ ਮੁਕਾਬਲਿਆਂ ਵਿਚ ਭਾਰਤ ਦੇ ਰੋਹਨ ਬੋਪੰਨਾ ਕੈਨੇਡਾ ਦੇ ਅਪਣੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਨਾਲ ਪਹਿਲੇ ਗੇੜ ਵਿਚ ਉਤਰਨਗੇ ਅਤੇ ਉਨ੍ਹਾਂ ਦਾ ਮੁਕਾਬਲਾ ਅਮਰੀਕੀ ਜੋੜੀ ਅਰਨੇਸਟ ਐਸਕੋਬੇਡੋ ਅਤੇ ਨੋਹ ਰੂਬਿਨ ਨਾਲ ਹੋਵੇਗਾ।