ਨਵੀਂ ਦਿੱਲੀ : ਭਾਰਤ ਵਿਚ ਚੋਣਵੇਂ ਗਰਭਪਾਤ ਕਾਰਨ 2020 ਤਕ ਕੁੜੀਆਂ ਦੇ ਜਨਮ ਦੇ ਅੰਕੜੇ ਵਿਚ ਲਗਭਗ 68 ਲੱਖ ਦੀ ਕਮੀ ਆਵੇਗੀ ਅਤੇ ਸੱਭ ਤੋਂ ਵੱਧ ਕਮੀ ਯੂਪੀ ਵਿਚ ਵੇਖਣ ਨੂੰ ਮਿਲੇਗੀ।
ਸਾਊਦੀ ਅਰਬ ਦੀ ਕਿੰਗ ਅਬਦੁੱਲਾ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਤੇ ਯੂਨਿਵਸਿੰਟੈ ਡੇ ਪੈਰਿਸ, ਫ਼ਰਾਂਸ ਦੇ ਅਧਿਐਨਕਾਰਾਂ ਨੇ ਤਾਜ਼ਾ ਅਧਿਐਨ ਵਿਚ ਇਹ ਗੱਲ ਆਖੀ ਹੈ।
ਸੱਭ ਤੋਂ ਵੱਧ ਕਮੀ ਯੂਪੀ ਵਿਚ ਵੇਖਣ ਨੂੰ ਮਿਲੇਗੀ
ਉਨ੍ਹਾਂ ਜ਼ਿਕਰ ਕੀਤਾ ਕਿ ਭਾਰਤ ਵਿਚ ਗਰਭ ਵਿਚ ਲਿੰਗ ਦੀ ਚੋਣ ਅਤੇ ਮੁੰਡਿਆਂ ਨੂੰ ਪਹਿਲ ਦਿਤੇ ਜਾਣ ਕਾਰਨ 1970 ਦੇ ਦਹਾਕੇ ਦੇ ਸਮੇਂ ਤੋਂ ਜਨਮ ਸਮੇਂ ਲਿੰਗ ਅਨੁਪਾਤ ਵਿਚ ਅਸੰਤੁਲਨ ਰਿਹਾ ਹੈ। ਅਧਿਐਨਕਾਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਸੰਤੁਲਨ ਤੋਂ ਪ੍ਰਭਾਵਤ ਦੂਜੇ ਦੇਸ਼ਾਂ ਦੇ ਉਲਟ ਭਾਤਰ ਵਿਚ ਲਿੰਗ ਅਨੁਪਾਤ ਵਿਚ ਅਸੰਤੁਲਨ ਖੇਤਰੀ ਵੰਨ-ਸੁਵੰਨਤਾ ਦੇ ਹਿਸਾਬ ਨਾਲ ਵੱਖੋ ਵੱਖ ਹੈ। ਰਸਾਲੇ 'ਪੀਐਲਓਐਸ ਵਨ' ਵਿਚ ਛਪੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਕੁੜੀਆਂ ਦੇ ਜਮਨ ਵਿਚ ਸੱਭ ਤੋਂ ਵੱਧ ਕਮੀ ਯੂਪੀ ਵਿਚ ਵੇਖੀ ਜਾਵੇਗੀ ਜਿਥੇ 2017 ਤੋਂ ਲੈ ਕੇ 2030 ਤਕ 20 ਲੱਖ ਘੱਟ ਕੁੜੀਆਂ ਪੈਦਾ ਹੋਣਗੀਆਂ। ਸਮੁੱਚੇ ਭਾਰਤ ਵਿਚ 2017 ਤੋਂ 2030 ਤਕ 68 ਲੱਖ ਘੱਟ ਕੁੜੀਆਂ ਪੈਦਾ ਹੋਣਗੀਆਂ। ਅਧਿਐਨਕਾਰਾਂ ਨੇ ਕਿਹਾ ਕਿ 2017 ਤੋਂ 2025 ਵਿਚਾਲੇ ਹਰ ਸਾਲ ਔਸਤਨ 46900 ਘੱਟ ਕੁੜੀਆਂ ਪੈਦਾ ਹੋਣਗੀਆਂ ਜਦਕਿ 2026 ਤੋਂ 2030 ਤਕ ਇਹ ਗਿਣਤੀ ਹਰ ਸਾਲ ਲਗਭਗ 519000 ਹੋ ਜਾਵੇਗੀ। ਭਾਰਤ ਵਿਚ 1994 ਵਿਚ ਚੋਣਵੇਂ ਲਿੰਗ ਗਰਭਪਾਤ ਅਤੇ ਜਣੇਪੇ ਤੋਂ ਪਹਿਲਾਂ ਲਿੰਗ ਪਰਖ 'ਤੇ ਰੋਕ ਲਾ ਦਿਤੀ ਗਈ ਸੀ।