Monday, November 25, 2024
 
BREAKING NEWS
ਨਿੱਝਰ ਮਾਮਲੇ ਦੇ ਦੋਸ਼ੀਆਂ 'ਤੇ ਸੁਪਰੀਮ ਕੋਰਟ 'ਚ ਸਿੱਧਾ ਮੁਕੱਦਮਾ ਚਲਾਏਗਾ ਕੈਨੇਡਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਨਵੰਬਰ 2024)IPL ਨਿਲਾਮੀ 2025 : ਪੰਜਾਬ ਕਿੰਗਜ਼ ਨੇ ਅਰਸ਼ਦੀਪ-ਯੁਜਵੇਂਦਰ ਨੂੰ 18-18 ਕਰੋੜ 'ਚ ਖਰੀਦਿਆIPL ਨਿਲਾਮੀ 2025 : IPL ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਬਣਿਆ ਇਹ ਖਿਡਾਰੀਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਫਿਰ ਸ਼ੇਅਰ ਕੀਤੀ ਇੱਕ ਗੁਪਤ ਪੋਸਟਕੀ ਤੁਸੀਂ ਵਿਟਾਮਿਨ ਬੀ12 ਦੀ ਕਮੀ ਦੇ ਸ਼ਿਕਾਰ ਹੋ ? 21 ਦਿਨਾਂ ਲਈ ਹਰ ਰੋਜ਼ ਸੂਪ ਪੀਓगौतम अडानी, भतीजे सागर अडानी को रिश्वत मामले में अमेरिकी एसईसी ने तलब किया: 'अगर आप जवाब देने में विफल रहे...'यूपी के संभल में मस्जिद के सर्वेक्षण को लेकर हुई झड़प में 3 की मौतਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਦੇਸ਼ ਵਾਸੀਆਂ ਨੂੰ NCC ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂਆਂਧਰਾ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, ਆਟੋ ਰਿਕਸ਼ਾ ਨਾਲ ਬੱਸ ਦੀ ਟੱਕਰ

ਰਾਸ਼ਟਰੀ

ਮੀਂਹ ਨੇ ਪਿਛਲੇ 44 ਸਾਲਾਂ ਦਾ ਤੋੜਿਆ ਰੀਕਾਰਡ

August 29, 2020 09:45 PM

ਨਵੀਂ ਦਿੱਲੀ : ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਅੰਕੜਿਆਂ ਮੁਤਾਬਕ ਭਾਰਤ 'ਚ ਅਗੱਸਤ ਮਹੀਨੇ 'ਚ ਪਿਛਲੇ 44 ਸਾਲਾਂ 'ਚ ਸਭ ਤੋਂ ਵਧ ਮੀਂਹ ਪਿਆ ਹੈ, ਜਿਥੇ ਦੇਸ਼ ਦੇ ਕਈ ਹਿੱਸਿਆਂ 'ਚ ਹੜ੍ਹ ਦੀ ਸਥਿਤੀ ਹੈ। ਆਈ.ਐੱਮ.ਡੀ. ਮੁਤਾਬਕ ਅਗੱਸਤ 'ਚ 28 ਤਰੀਖ਼ ਤਕ 25 ਫ਼ੀ ਸਦੀ ਵਧ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1983 ਵਿਚ ਅਗੱਸਤ 'ਚ ਆਮ ਤੋਂ 23.8 ਫ਼ੀ ਸਦੀ ਵਧ ਮੀਂਹ ਪਿਆ ਸੀ। ਦੇਸ਼ 'ਚ ਹੁਣ ਤਕ ਕੁਲ ਮਿਲਾ ਕੇ ਆਮ ਤੋਂ 9 ਫ਼ੀ ਸਦੀ ਵਧ ਮੀਂਹ ਪਿਆ ਹੈ। ਬਿਹਾਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਗੁਜਰਾਤ ਅਤੇ ਗੋਆ 'ਚ ਵਧ ਮੀਂਹ ਦਰਜ ਕੀਤਾ ਗਿਆ ਹੈ, ਉਥੇ ਹੀ ਸਿੱਕਮ 'ਚ ਸਭ ਤੋਂ ਵਧ ਮੀਂਹ ਪਿਆ। ਕਈ ਸੂਬਿਆਂ 'ਚ ਨਦੀਆਂ 'ਚ ਪਾਣੀ ਦਾ ਪੱਧਰ ਵਧਣ ਨਾਲ ਹੜ੍ਹ ਦੇ ਹਾਲਾਤ ਹਨ।
ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਮੁਤਾਬਕ ਦੇਸ਼ 'ਚ 27 ਅਗੱਸਤ ਤਕ ਤਾਲਾਬਾਂ ਦੀ ਕੁਲ ਸਮਰੱਥਾ ਪਿਛਲੇ ਸਾਲ ਇਸ ਮਿਆਦ ਤੋਂ ਬਿਹਤਰ ਹੈ। ਇਹ ਪਿਛਲੇ 10 ਸਾਲਾਂ 'ਚ ਇਸ ਮਿਆਦ 'ਚ ਔਸਤ ਭੰਡਾਰਨ ਸਮਰੱਥਾ ਤੋਂ ਵੀ ਬਿਹਤਰ ਹੈ। ਸੀ.ਡਬਲਿਊ.ਸੀ. ਨੇ ਕਿਹਾ ਕਿ ਗੰਗਾ, ਨਰਮਦਾ, ਤਾਪੀ, ਮਾਹੀ, ਸਾਬਰਮਤੀ ਦੀ ਨਦੀ ਘਾਟੀਆਂ 'ਚ, ਕੱਛ, ਗੋਦਾਵਰੀ, ਕ੍ਰਿਸ਼ਨਾ, ਮਹਾਨਦੀ ਅਤੇ ਕਾਵੇਰੀ ਅਤੇ ਦਖਣੀ ਭਾਰਤ 'ਚ ਪੱਛਮ ਵਲ ਵਗਦੀਆਂ ਨਦੀਆਂ 'ਚ ਪਾਣੀ ਦਾ ਪੱਧਰ ਆਮ ਨਾਲੋਂ ਵਧ ਹੈ।
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ, ਮਣੀਪੁਰ, ਮਿਜ਼ੋਰਮ ਅਤੇ ਨਾਗਾਲੈਂਡ 'ਚ ਇਸ ਸਾਲ ਘੱਟ ਮੀਂਹ ਪਿਆ। ਦੇਸ਼ 'ਚ ਆਮ ਮਾਨਸੂਨ ਦਾ ਮੌਸਮ ਇਕ ਜੂਨ ਤੋਂ 30 ਸਤੰਬਰ ਤਕ ਹੁੰਦਾ ਹੈ। ਜੂਨ 'ਚ ਦੇਸ਼ ਭਰ 'ਚ 17 ਫ਼ੀ ਸਦੀ ਵਧ ਮੀਂਹ ਪਿਆ, ਉਥੇ ਹੀ ਜੁਲਾਈ 'ਚ ਆਮ ਤੋਂ 10 ਫ਼ੀ ਸਦੀ ਘੱਟ ਮੀਂਹ ਦਰਜ ਕੀਤਾ ਗਿਆ।       

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe