Friday, November 22, 2024
 

ਕਾਰੋਬਾਰ

ਕੋਰੋਨਾ ਪੀੜਤਾਂ ਨੂੰ ਲੈ ਕੇ ਦੋ ਦਰਜਨ ਤੋਂ ਵੱਧ ਫਲਾਈਟਾਂ ਕੈਨੇਡਾ ਪਹੁੰਚੀਆਂ

August 25, 2020 08:45 AM

ਟੋਰਾਂਟੋ : ਕੈਨੇਡਾ ਵਿਚ ਇਸ ਮਹੀਨੇ ਆਈਆਂ ਫਲਾਈਟਾਂ ਵਿਚ ਵੱਡੀ ਗਿਣਤੀ ਵਿਚ ਕੋਵਿਡ-19 ਨਾਲ ਪੀੜਤ ਲੋਕਾਂ ਨੇ ਸਫਰ ਕੀਤਾ ਹੈ। ਇਹ ਫਲਾਈਟਾਂ ਕੈਨੇਡਾ ਦੇ ਮੁੱਖ ਹਵਾਈ ਅੱਡਿਆਂ 'ਤੇ ਲੈਂਡ ਹੋਈਆਂ। ਸੰਘੀ ਸਰਕਾਰ ਮੁਤਾਬਕ 1 ਅਗਸਤ ਤੋਂ 18 ਅਗਸਤ ਦਰਮਿਆਨ 55 ਤੋਂ ਵਧੇਰੇ ਉਡਾਣਾਂ ਕੈਨੇਡਾ ਵਿਚ ਉੱਤਰੀਆਂ ਹਨ, ਜਿਨ੍ਹਾਂ ਵਿਚ ਸਵਾਰ ਕਈ ਯਾਤਰੀਆਂ ਦਾ ਜਦ ਟੈਸਟ ਕੀਤਾ ਗਿਆ ਤਾਂ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ। ਕਿਹਾ ਜਾ ਰਿਹਾ ਹੈ ਕਿ ਲਗਭਗ ਦੋ ਦਰਜਨ ਤੋਂ ਵੱਧ ਫਲਾਈਟਾਂ ਕੈਨੇਡਾ ਦੇ ਮੁੱਖ ਹਵਾਈ ਅੱਡਿਆਂ 'ਤੇ ਪੁੱਜੀਆਂ। ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਟੋਰਾਂਟੋ ਹਵਾਈ ਅੱਡੇ 'ਤੇ ਉੱਤਰੇ। ਇਸ ਤੋਂ ਘੱਟ ਮਾਂਟਰੀਅਲ, ਵੈਨਕੁਵਰ ਅਤੇ ਕੈਲਗਰੀ ਵਿਚ ਪੁੱਜੇ। ਜ਼ਿਕਰਯੋਗ ਹੈ ਕਿ ਕੁਝ ਕੰਪਨੀਆਂ ਨੇ ਕੌਮਾਂਤਰੀ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ ਹਾਲਾਂਕਿ ਸੰਘੀ ਸਰਕਾਰ ਵਲੋਂ ਕੈਨੇਡੀਅਨਾਂ ਨੂੰ ਬਿਨਾਂ ਜ਼ਰੂਰਤ ਦੇ ਸਫਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਵਿਚ ਕੋਰੋਨਾ ਦੇ ਹਲਕੇ ਲੱਛਣ ਦਿਖਾਈ ਦਿੱਤੇ, ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕਰਨ ਲਈ ਕਿਹਾ ਗਿਆ।

 

Have something to say? Post your comment

 
 
 
 
 
Subscribe