ਲੇਕਿਸੰਗਟਨ (ਅਮਰੀਕਾ) : ਅਮਰੀਕਾ ਦੇ ਕੇਂਟੁਕੀ ਵਿਚ ਐਤਵਾਰ ਨੂੰ ਇਕ ਸ਼ਾਪਿੰਗ ਮਾਲ ਅੰਦਰ ਗੋਲੀਬਾਰੀ ਵਿਚ ਜ਼ਖ਼ਮੀ ਤਿੰਨ ਲੋਕਾਂ ਵਿਚੋਂ ਇਕ ਦੀ ਮੌਤ ਹੋ ਗਈ। ਲੇਕਿਸੰਗਟਨ ਪੁਲਿਸ ਵਿਭਾਗ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਦਸਿਆ ਕਿ ਗੋਲੀਬਾਰੀ ਸ਼ਾਮ ਕਰੀਬ ਚਾਰ ਵਜੇ 'ਫ਼ਯਾਤੇ ਮਾਲ' ਵਿਚ ਇਕ ਦੁਕਾਨ ਦੇ ਬਾਹਰ ਹੋਈ। ਪੁਲਿਸ ਨੇ ਬਾਅਦ ਵਿਚ ਕਿਹਾ ਕਿ ਇਹ ਗੋਲੀਬਾਰੀ ਕੀ ਆਮ ਘਟਨਾ ਪ੍ਰਤੀਤ ਨਹੀਂ ਹੁੰਦੀ। ਪੁਲਿਸ ਪ੍ਰਮੁਖ ਲਾਵਰੇਂਸ ਵੇਦਰਜ਼ ਨੇ ਪੱਤਰਕਾਰਾਂ ਨੂੰ ਕਿਹਾ, ''ਹਾਲੇ ਤਕ ਜੋ ਜਾਣਕਾਰੀ ਸਾਨੂੰ ਮਿਲੀ ਹੈ, ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਘਟਨਾ ਵਿਚ ਸ਼ਾਮਲ ਲੋਕ ਇਕ ਦੂਜੇ ਨੂੰ ਜਾਣਦੇ ਸਨ।'' ਉਨ੍ਹਾਂ ਕਿਹਾ ਕਿ ਗੋਲੀਬਾਰੀ ਵਿਚ ਜਿਸ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਸ਼ਾਇਦ ਸ਼ੱਕੀ ਨੂੰ ਜਾਣਦਾ ਸੀ।
ਵੇਦਰਜ਼ ਨੇ ਦਸਿਆ ਕਿ ਅਧਿਕਾਰੀਆਂ ਨੇ ਮਾਲ ਖ਼ਾਲੀ ਕਰਾ ਕੇ ਸਾਰੀਆਂ ਦੁਕਾਨਾਂ ਦੀ ਤਲਾਸ਼ੀ ਲਈ। ਗੋਲੀਬਾਰੀ ਵਿਚ ਜ਼ਖ਼ਮੀ ਹੋਏ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਇਕ ਜ਼ਖ਼ਮੀ ਦੀ ਮੌਤ ਹੋ ਗਈ।