Friday, November 22, 2024
 

ਪੰਜਾਬ

ਸ਼ਹੀਦ ਐੱਕਸਪ੍ਰੈੱਸ 'ਚ 9 ਸਾਲਾ ਬੱਚੀ ਨਾਲ ਜਿਸਮਾਨੀ ਸ਼ੋਸ਼ਣ, ਮੁਲਜ਼ਮ ਗ੍ਰਿਫ਼ਤਾਰ

August 24, 2020 10:21 AM

ਫਤਿਹਗੜ੍ਹ : ਜਯਨਗਰ ਤੋਂ ਚੱਲ ਕੇ ਵਾਇਆ ਦਿੱਲੀ-ਅੰਮ੍ਰਿਤਸਰ ਜਾਣ ਵਾਲੀ ਰੇਲਗੱਡੀ ਸ਼ਹੀਦ ਐੱਕਸਪ੍ਰੈੱਸ 'ਚ ਇੱਕ 9 ਸਾਲਾ ਬੱਚੀ ਨਾਲ ਇੱਕ 25 ਸਾਲਾ ਵਿਅਕਤੀ ਵੱਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਥਿਤ ਦੋਸ਼ੀ ਬੱਚੀ ਨੂੰ ਲੈ ਕੇ ਦਿੱਲੀ ਰੇਲਵੇ ਸਟੇਸ਼ਨ ਤੋਂ ਬਿਨਾਂ ਟਿਕਟ ਰੇਲ ਗੱਡੀ 'ਚ ਚੜ੍ਹਿਆ ਸੀ, ਜਿਸ ਵੱਲੋਂ ਚਲਦੀ ਰੇਲ ਗੱਡੀ ਦੇ ਟਾਇਲਟ 'ਚ 2 ਵਾਰੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਤੇ ਉਸ ਵੱਲੋਂ ਕੀਤੀ ਗਈ ਦਰਿੰਦਗੀ ਤੋਂ ਬਾਅਦ ਜਦੋਂ ਬੱਚੀ ਦੀ ਤਬੀਅਤ ਖਰਾਬ ਹੋ ਗਈ ਤਾਂ ਉਹ ਉਸ ਨੂੰ ਲੈ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ਮੰਡੀ ਗੋਬਿੰਦਗੜ੍ਹ ਵਿਖੇ ਉੱਤਰ ਗਿਆ।ਮੰਡੀ ਗੋਬਿੰਦਗੜ੍ਹ ਸਟੇਸ਼ਨ 'ਤੇ ਰੋਂਦੀ ਹੋਈ ਬੱਚੀ ਦੀ ਹਾਲਤ ਦੇਖ ਕੇ ਰੇਲਵੇ ਸਟੇਸ਼ਨ 'ਤੇ ਮੌਜੂਦ ਇੱਕ ਗੈਂਗਮੈਨ ਨੇ ਸ਼ੱਕ ਹੋਣ 'ਤੇ ਇਸ ਦੀ ਸੂਚਨਾ ਤੁਰੰਤ ਜੀ ਆਰ ਪੀ ਪੁਲਸ ਨੂੰ ਦਿੱਤੀ।

ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਪਹਿਲਾਂ ਕਥਿਤ ਦੋਸ਼ੀ ਨੇ ਬੱਚੀ ਨੂੰ ਆਪਣੀ ਰਿਸ਼ਤੇਦਾਰ ਦੱਸਿਆ, ਪਰ ਜਦੋਂ ਬੱਚੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਉਸ ਦਾ ਰਿਸ਼ਤੇਦਾਰ ਨਹੀਂ, ਬਲਕਿ ਉਹ ਤਾਂ ਉਸ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਜ਼ਬਰਦਸਤੀ ਲੈ ਕੇ ਆਇਆ ਹੈ।ਬੱਚੀ ਨੂੰ ਪੁਲਸ ਵੱਲੋਂ ਚਾਈਲਡ ਕੇਅਰ ਹੋਮ ਲਿਜਾਇਆ ਗਿਆ, ਜਿੱਥੇ ਮੌਜੂਦ ਮਹਿਲਾ ਡਾਕਟਰ ਵੱਲੋਂ ਬੱਚੀ ਦਾ ਮੈਡੀਕਲ ਕਰਵਾਇਆ ਗਿਆ, ਜਿਸ ਦੌਰਾਨ ਬੱਚੀ ਨੇ ਮਹਿਲਾ ਡਾਕਟਰ ਨੂੰ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਉਸ ਨਾਲ 2 ਵਾਰ ਬਲਾਤਕਾਰ ਕੀਤਾ ਗਿਆ।ਮੌਕੇ 'ਤੇ ਪਹੁੰਚੇ ਐੱਸ ਐੱਚ ਓ ਜੀ ਆਰ ਪੀ ਥਾਣਾ ਸਰਹਿੰਦ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਹਾਕਮ ਸਿੰਘ ਤੇ ਪੁਲਸ ਟੀਮ ਵੱਲੋਂ ਉਕਤ ਵਿਅਕਤੀ ਤੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣ ਨਾਂਅ ਸੁਸ਼ੀਲ ਕੁਮਾਰ ਉਰਫ ਸੋਨੂ ਵਾਸੀ ਪਿੰਡ ਬਸਤੀ ਨਵਾਬਪੁਰ ਜ਼ਿਲ੍ਹਾ ਮੁਰਾਦਾਬਾਦ ਦੱਸਿਆ, ਜਿਸ ਖਿਲਾਫ ਜੀ ਆਰ ਪੀ ਥਾਣਾ ਸਰਹਿੰਦ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।

ਪੁਲਸ ਮੁਤਾਬਿਕ ਬੱਚੀ ਨੇ ਦੱਸਿਆ ਕਿ ਉਹ ਦਿੱਲੀ 'ਚ ਆਪਣੀ ਭੈਣ ਕੋਲ ਰਹਿੰਦੀ ਹੈ, ਜੋ ਕਿ 20 ਅਗਸਤ ਨੂੰ ਰਸਤਾ ਭਟਕ ਕੇ ਗਲਤੀ ਨਾਲ ਦਿੱਲੀ ਰੇਲਵੇ ਸਟੇਸ਼ਨ ਪਹੁੰਚ ਗਈ ਸੀ, ਜਿੱਥੇ ਮੌਜੂਦ ਉਕਤ ਦੋਸ਼ੀ ਨੇ ਉਸ ਨੂੰ ਗੱਲਾਂ 'ਚ ਲਾ ਕੇ ਸਟੇਸ਼ਨ 'ਤੇ ਖੜ੍ਹੀ ਸ਼ਹੀਦ ਐੱਕਸਪ੍ਰੈੱਸ 'ਚ ਚੜ੍ਹਾ ਲਿਆ ਤੇ ਉਸ ਨਾਲ ਇਹ ਸ਼ਰਮਨਾਕ ਕਾਰਾ ਕੀਤਾ।ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ। ਫਤਿਹਗੜ੍ਹ ਸਾਹਿਬ ਦੇ ਚਾਈਲਡ ਵੈੱਲਫੇਅਰ ਅਧਿਕਾਰੀ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਬੱਚੀ ਦਾ ਕੋਰੋਨਾ ਟੈੱਸਟ ਕਰਵਾਇਆ ਗਿਆ ਹੈ ਤੇ ਉਕਤ ਪੀੜਤ ਬੱਚੀ ਹਾਲੇ ਕਾਫੀ ਸਹਿਮੀ ਹੋਈ ਹੈ ਤੇ ਮਾਹਰ ਮਹਿਲਾ ਡਾਕਟਰਾਂ ਵੱਲੋਂ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ ਤੇ ਹਾਲੇ ਉਹ ਆਪਣੇ ਘਰ ਦਾ ਪਤਾ ਵੀ ਸਹੀ ਢੰਗ ਨਾਲ ਨਹੀਂ ਦੱਸ ਪਾ ਰਹੀ, ਜਿਸ ਕਾਰਨ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਚਾਈਲਡ ਕੇਅਰ ਹੋਮ ਗਰੁੱਪਾਂ ਨੂੰ ਬੱਚੀ ਦੀ ਫੋਟੋ ਭੇਜੀ ਗਈ ਹੈ, ਤਾਂ ਜੋ ਉਸ ਦੇ ਅਸਲ ਵਾਰਸਾਂ ਨਾਲ ਸੰਪਰਕ ਕੀਤਾ ਜਾ ਸਕੇ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe