Friday, November 22, 2024
 

ਪੰਜਾਬ

ਬੈਟਰੀ ਨਾਲ ਚੱਲਣ ਵਾਲਾ ਪਹਿਲਾ ਰੇਲ ਇੰਜਣ ਪੰਜਾਬ ਵਿੱਚ ਤਿਆਰ

August 19, 2020 06:01 PM

ਕੋਰੋਨਾ ਮਹਾਂਮਾਰੀ ਦੌਰਾਨ ਉੱਤਰ ਰੇਲਵੇ ਵੱਲੋਂ ਫਿਰੋਜ਼ਪੁਰ ਮੰਡਲ ਦੇ ਅਧੀਨ ਲੁਧਿਆਣਾ ਵਿੱਚ ਬੈਟਰੀ ਨਾਲ ਚੱਲਣ ਵਾਲਾ ਲੋਕੋਮੋਟਿਵ ਇੰਜਣ ਬਣਾ ਕੇ ਤਿਆਰ ਕਰ ਦਿੱਤਾ ਹੈ ਅਤੇ ਇਸ ਨੂੰ ਆਤਮ ਨਿਰਭਰਤਾ ਦੀ ਵੱਡੀ ਮਿਸਾਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਇੰਜਣ ਦੀ ਖਾਸੀਅਤ ਇਹ ਹੈ ਕਿ ਇਹ 15 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਸ਼ੰਟਿੰਗ ਦਾ ਕੰਮ ਕਰੇਗਾ। ਲੁਧਿਆਣਾ ਰੇਲਵੇ ਦੇ ਸੀਨੀਅਰ ਇੰਜਨੀਅਰ ਆਸ਼ੀਸ਼ ਵਰਮਾ ਅਤੇ ਮੋਹਨ ਸਰੂਪ ਸੀਨੀਅਰ ਇੰਜੀਨੀਅਰ ਇਲੈਕਟ੍ਰਿਕ ਨੇ ਦੱਸਿਆ ਕਿ ਇਸ ਇੰਜਣ ਨੂੰ ਲਾਕ ਡਾਊਨ ਦੌਰਾਨ 1 ਮਹੀਨੇ ਦੇ ਵਕਫੇ 'ਚ ਤਿਆਰ ਕੀਤਾ ਗਿਆ ਹੈ। ਇਸ ਲਈ ਛੇ ਮੈਂਬਰਾਂ ਦੀ ਵਿਸ਼ੇਸ਼ ਟੀਮ ਬਣਾਈ ਗਈ ਸੀ। ਜਿਨ੍ਹਾਂ ਨੇ ਦਿਨ ਰਾਤ ਇੱਕ ਮਹੀਨਾ ਮਿਹਨਤ ਕਰਨ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਹੈ

ਰੇਲਵੇ ਦੇ ਸੀਨੀਅਰ ਇੰਜਨੀਅਰ ਆਸ਼ੀਸ਼ ਵਰਮਾ ਅਤੇ ਮੋਹਨ ਸਰੂਪ ਸੀਨੀਅਰ ਇੰਜੀਨੀਅਰ ਇਲੈਕਟ੍ਰਿਕ ਨੇ ਦੱਸਿਆ ਕਿ ਫਿਲਹਾਲ ਇਸ ਇੰਜਣ ਨੂੰ ਸਿਰਫ ਇੰਟਰਨਲ ਕੰਮਾਂ ਲਈ ਵਰਤਿਆ ਜਾਵੇਗਾ। ਪਰ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਕੁੱਝ ਸਾਲਾਂ 'ਚ ਰੇਲਵੇ ਇਸ ਸੈਕਟਰ ਵਿੱਚ ਅੱਗੇ ਵਧੇਗਾ ਅਤੇ ਫਿਰ ਸਵਾਰੀਆਂ ਢੋਣ ਵਾਲੇ ਇੰਜਣ ਵੀ ਬੈਟਰੀਆਂ ਨਾਲ ਚੱਲਿਆ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉੱਤਰ ਭਾਰਤ ਦਾ ਇਹ ਪਹਿਲਾ ਇੰਜਨ ਹੈ ਜੋ ਬੈਟਰੀਆਂ ਨਾਲ ਚੱਲੇਗਾ।

ਇਸ ਦੀ ਖਾਸੀਅਤ ਇਹ ਵੀ ਹੈ ਕਿ ਬੈਟਰੀ ਦੇ ਨਾਲ ਇਸ ਨੂੰ ਬਿਜਲੀ ਨਾਲ ਵੀ ਚਲਾਇਆ ਜਾ ਸਕਦਾ ਹੈ 35 ਕਿਲੋਮੀਟਰ ਦੀ ਰੇਂਜ ਵਾਲੇ ਇਸ ਇੰਜਣ ਨੂੰ ਬਣਾਉਣ ਤੇ ਪੰਜ ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਸਾਮਾਨ ਸਾਰਾ ਰੇਲਵੇ ਇਲੈਕਟ੍ਰੋਨਿਕ ਇੰਜਣ ਸ਼ੈੱਡ ਤੋਂ ਹੀ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਇੰਜਣ ਦੀ ਖਾਸੀਅਤ ਇਹ ਵੀ ਹੈ ਕਿ ਜੋ ਡੀਜ਼ਲ ਇੰਜਨ ਉਨ੍ਹਾਂ ਕੋਲ ਕੰਮ ਕਰਦੇ ਨੇ ਉਹ ਮਹੀਨੇ ਦਾ ਚਾਰ ਤੋਂ ਛੇ ਲੱਖ ਰੁਪਏ ਦਾ ਡੀਜ਼ਲ ਪੀਂਦੇ ਨੇ ਪਰ ਬੈਟਰੀ ਵਾਲੇ ਇੰਜਣ ਨਾਲ ਇਸ ਤੇ ਲਾਗਤ ਕਾਫ਼ੀ ਘਟੇਗੀ ਤੇ ਰੇਲਵੇ ਵਿਭਾਗ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe