ਅਮ੍ਰਿਤਸਰ : ਬੀਤੀ ਰਾਤ ਅਮ੍ਰਿਤਸਰ ਦੇ ਮਜੀਠਾ ਰੋਡ ਤੇ 1984 ਦੇ ਦਿਲੀ 'ਚ ਸਿਖ ਕਤਲੇਆਮ ਦੇ ਦੋਸ਼ੀ ਅਤੇ ਸਾਬਕਾ ਮੰਤਰੀ ਜਗਦੀਸ਼ ਟਾਈਟਲਰ ਦੇ ਜਨਮਦਿਨ ਦੀ ਵਧਾਈ ਦੇ ਲਗੇ ਫਲੈਕਸ ਬੋਰਡ ਨੂੰ ਸਿਰਲਥ ਖਾਲਸਾ ਅਤੇ ਐਸ.ਵਾਈ.ਪੀ.ਪੀ ਦੇ ਸਿੰਘਾਂ ਵੱਲੋਂ ਉਤਾਰਿਆ ਗਿਆ ਹੈ ਅਤੇ ਇਨ੍ਹਾਂ ਬੋਰਡਾਂ ਨੂੰ ਲਾਉਣ ਸੰਬਧੀ ਪੁਲਿਸ ਸ਼ਿਕਾਇਤ ਵੀ ਕੀਤੀ ਹੈ। ਸਿਰਲਥ ਖਾਲਸਾ ਵਲੋਂ ਕਹਿਣਾ ਹੈ ਕਿ ਜਗਦੀਸ਼ ਟਾਈਟਲਰ 1984 'ਚ ਦਿਲੀ 'ਚ ਹੋਏ ਸਿਖ ਕਤਲੇਆਮ ਦਾ ਮੁੱਖ ਦੋਸ਼ੀ ਹੈ। ਗੁਰੂਨਗਰੀ ਵਿਖੇ ਇਸ ਤਰਾਂ ਦੇ ਬੋਰਡ ਲਗਣ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।