Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੇ ਵਾਰਸਾਂ ਦੀ ਸੁਣੋ

August 02, 2020 08:51 AM

ਅੰਮ੍ਰਿਤਸਰ : ਜ਼ਹਿਰੀਲੀ ਸ਼ਰਾਬ ਕਾਰਨ ਅੰਮ੍ਰਿਤਸਰ ਦੇ ਪਿੰਫ ਮੁਛਲ ਵਿਚ ਹੋਈਆਂ ਮੌਤਾਂ ਨੇ ਘਰ-ਘਰ ਵਿਚ ਸਥਰ ਵਿੱਛਾ ਦਿਤੇ ਹਨ। ਹਰ ਘਰ ਵਿਚੋਂ ਆਉਂਦੀ ਦਿਲ ਚੀਰਵੇਂ ਵਿਰਲਾਪ ਦੀ ਆਵਾਜ਼ ਮੌਤ ਦੇ ਇਸ ਤਾਂਡਵ ਦੇ ਕਹਿਰ ਦਾ ਮੂੰਹ ਬੋਲਦਾ ਸਬੂਤ ਹੈ। ਜ਼ਹਿਰੀਲੀ ਸ਼ਰਾਬ ਪੀਣ ਵਾਲੇ ਜ਼ਿਆਦਾਤਰ ਲੋਕਾਂ ਵਿਚ ਉਹ ਲੋਕ ਸ਼ਾਮਲ ਸਨ ਜੋ ਦਿਹਾੜੀ ਕਰ ਕੇ ਗੁਜਾਰਾ ਕਰਦੇ ਸਨ। ਇਨ੍ਹਾਂ ਵਿਚੋਂ ਕੋਈ ਮਜ਼ਦੂਰੀ ਕਰਨ ਵਾਲਾ ਸੀ ਤੇ ਕੋਈ ਰਿਕਸ਼ਾ ਚਾਲਕ। ਹਰ ਘਰ ਵਿਚਲੇ ਹਲਾਤ ਦਸਦੇ ਹਨ ਕਿ ਅਚਾਨਕ ਪਈ ਇਸ ਬਿਪਤਾ ਨੇ ਇਨ੍ਹਾਂ ਪਰਵਾਰਾਂ ਨੂੰ ਆਰਥਕ, ਮਾਨਸਕ ਤੌਰ 'ਤੇ ਤੋੜ ਕੇ ਰਖ ਦਿਤਾ ਹੈ। ਇਹ ਲੋਕ ਇਨੇ ਸਿੱਧੇ ਹਨ ਕਿ ਸਰਕਾਰ ਦੇ ਕੰਨਾਂ ਤਕ ਅਪਣੀ ਅਵਾਜ਼ ਵੀ ਨਹੀਂ ਪਹੁੰਚਾ ਸਕਦੇ। ਮੁਆਵਜ਼ਾ ਲੈ ਸਕਣਾ ਤਾਂ ਇਨ੍ਹਾਂ ਲਈ ਬਹੁਤ ਦੂਰ ਦੀ ਗਲ ਹੈ। ਅਚਾਨਕ ਆਈ ਇਸ ਬਿਪਤਾ ਨੇ ਇਨ੍ਹਾਂ ਪਰਵਾਰਾਂ ਦੀ ਦੋ ਵਕਤ ਦੀ ਰੋਟੀ 'ਤੇ ਵੀ ਸਵਾਲੀਆ ਚਿੰਨ ਲਗਾ ਦਿਤਾ ਹੈ।
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ ਗਏ ਨੌਜਵਾਨ ਕੁਲਦੀਪ ਸਿੰਘ ਦੀ ਮਾਤਾ ਜਗੀਰ ਕੌਰ ਨੇ ਦਸਿਆ ਕਿ ਪੁਲਿਸ ਕਦੇ-ਕਦੇ ਪਿੰਡ ਵਿਚ ਗੇੜਾ ਮਾਰਨ ਤਾਂ ਆਉਂਦੀ ਹੈ ਪਰ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਕੋਲੋ ਪੈਸੇ ਲੈ ਕੇ ਤੁਰਦੀ ਬਣਦੀ ਹੈ। ਉਨ੍ਹਾਂ ਦਸਿਆ ਕਿ ਮੇਰਾ ਇਕ ਪੁੱਤਰ ਅਮਰਜੀਤ ਸਿੰਘ ਵੀ ਇਸੇ ਤਰ੍ਹਾਂ ਨਾਲ ਜ਼ਹਿਰੀਲੀ ਸ਼ਰਾਬ ਪੀ ਕੇ 11 ਸਾਲ ਪਹਿਲਾਂ ਮਰ ਚੁੱਕਾ ਹੈ। ਜਗੀਰ ਕੌਰ ਨੇ ਦਸਿਆ ਕਿ ਸਾਡੇ ਘਰ ਦਾ ਗੁਜਾਰਾ ਕੁਲਦੀਪ ਸਿੰਘ ਦੀ ਆਮਦਨ ਨਾਲ ਹੀ ਚਲਦਾ ਸੀ। ਕੁਲਦੀਪ ਸਿੰਘ ਦੇ ਰਿਸ਼ਤੇਦਾਰ ਸਰਬਜੀਤ ਸਿੰਘ ਨੇ ਦਸਿਆ ਕਿ ਰਾਜਨੀਤਕ ਆਗੂ ਵੋਟਾਂ ਵਲੇ ਹੀ ਸਾਡੇ ਘਰਾਂ ਵਿਚ ਗੇੜੇ ਮਾਰਦੇ ਹਨ ਹੁਣ ਇਸ ਦੁਖ ਦੀ ਘੜੀ ਵਿਚ ਇਨ੍ਹਾਂ ਵੀ ਸਾਡੇ ਕੋਲੋ ਦੂਰੀ ਬਣਾਈ ਹੈ।
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਅਣਆਈ ਮੌਤ ਦਾ ਖਾਜਾ ਬਣੇ ਬਲਵਿੰਦਰ ਸਿੰਘ ਦੇ ਪੁੱਤਰ ਮਨਜੀਤ ਸਿੰਘ ਨੇ ਦਸਿਆ ਕਿ ਉਸ ਦਾ ਪਿਤਾ ਰਿਕਸ਼ਾ ਚਲਾਉਂਦਾ ਸੀ ਉਹ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਦਾ ਸੇਵਨ ਕਰਦਾ ਸੀ ਪਰ ਜ਼ਹਿਰੀਲੀ ਸ਼ਰਾਬ ਉਸ ਦੀ ਮੌਤ ਦਾ ਕਾਰਨ ਬਣੀ। ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕਰੇ।
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰ ਚੁੱਕੇ ਜੋਗਾ ਸਿੰਘ ਦੇ ਘਰ ਆਏ ਰਿਸ਼ਤੇਦਾਰਾਂ ਨੇ ਦਸਿਆ ਕਿ ਉਸ ਦੀ 7 ਸਾਲ ਦੀ ਲੜਕੀ ਤੇ 3 ਸਾਲ ਦਾ ਲੜਕਾ ਹੈ। ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਰਾਤ ਭਰ ਉਹ ਘਬਰਾਹਟ ਮਹਿਸੂਸ ਕਰਦਾ ਰਿਹਾ। ਆਸਪਾਸ ਦੇ ਹਸਤਪਤਾਲਾਂ ਵਿਚ ਉਸ ਨੂੰ ਲੈ ਕੇ ਫਿਰਦੇ ਰਹੇ ਪਰ ਉਹ ਠੀਕ ਨਹੀਂ ਹੋ ਸਕਿਆ। ਜੋਗਾ ਸਿੰਘ ਦੀ ਰਿਸ਼ਤੇਦਾਰ ਸੰਦੀਪ ਕੌਰ ਨੇ ਦਸਿਆ ਕਿ ਪਿੰਡ ਵਿਚ ਨਾਜਾਇਜ਼ ਸ਼ਰਾਬ ਵੇਚਣ ਵਾਲੀ ਔਰਤ ਪੁਲਿਸ ਨੂੰ ਮਹੀਨਾ ਭਰਦੀ ਸੀ ਜਿਸ ਕਾਰਨ ਇਹ ਕਹਿਰ ਵਾਪਰਿਆ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਪੀੜਤ ਪਰਵਾਰਾਂ ਨੂੰ ਮੁਆਵਜ਼ਾ ਦੇਣ ਦੀ ਗਲ ਤਾਂ ਕਰਦੇ ਹਨ ਪਰ ਪਰਵਾਰ ਇਸ ਤੋਂ ਸ਼ੰਤੁਸ਼ਟ ਨਹੀਂ ਹਨ। ਪਰਵਾਰ ਚਾਹੁੰਦੇ ਹਨ ਕਿ ਸਾਨੂੰ ਘਟੋ-ਘਟ 5 ਲੱਖ ਰੁਪਏ ਮੁਆਵਜ਼ਾ ਤੇ ਇਕ ਇਕ ਸਰਕਾਰੀ ਨੌਕਰੀ ਦਿਤੀ ਜਾਵੇ।  

 

Have something to say? Post your comment

Subscribe