Thursday, April 10, 2025
 

ਮਨੋਰੰਜਨ

ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ਵਿਚ ਈਡੀ ਨੇ Black money ਦਾ ਮਾਮਲਾ ਦਰਜ ਕੀਤਾ

August 01, 2020 09:33 AM

ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਬਿਹਾਰ ਪੁਲਿਸ ਦੇ ਪਰਚੇ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿਚ ਰਾਜਪੂਤ ਦੇ ਪਿਤਾ ਨੇ ਅਦਾਕਾਰਾ ਰੀਆ ਚਕਰਵਰਤੀ ਅਤੇ ਉਸ ਦੇ ਪਰਵਾਰ ਦੇ ਜੀਆਂ 'ਤੇ ਅਪਣੇ ਬੇਟੇ ਦੀ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਹੈ। ਅਧਿਕਾਰੀਆਂ ਨੇ ਦਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਦਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਅਪਣੀ ਸ਼ਿਕਾਇਤ ਵਿਚ ਕਾਲਾ ਧਨ ਰੋਕਥਾਮ ਕਾਨੂੰਨ ਤਹਿਤ ਅਪਰਾਧਕ ਦੋਸ਼ ਲਾਉਣ ਲਈ ਅਦਾਕਾਰਾ ਰੀਆ ਚਕਰਵਰਤੀ ਅਤੇ ਕੁੱਝ ਹੋਰਾਂ ਵਿਰੁਧ ਬਿਹਾਰ ਪੁਲਿਸ ਦੁਆਰਾ ਦਰਜ ਪਰਚੇ ਦਾ ਨੋਟਿਸ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬਿਹਾਰ ਪੁਲਿਸ ਦੇ ਪਰਚੇ ਵਿਚ ਦਰਜ ਮੁਲਜ਼ਮਾਂ ਵਿਰੁਧ ਈਸੀਆਈਆਰ ਦਰਜ ਕੀਤੀ ਗਈ ਹੈ। 

ਮੁੰਬਈ ਪੁਲਿਸ ਪਹਿਲਾਂ ਹੀ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ


    ਸੂਤਰਾਂ ਨੇ ਕਿਹਾ ਕਿ ਈਡੀ ਨੇ ਪਰਚੇ ਦਾ ਅਧਿਐਨ ਕਰਨ ਅਤੇ ਰਾਜਪੂਤ ਦੀ ਆਮਦਨ, ਬੈਂਕ ਖਾਤਿਆਂ ਅਤੇ ਕੰਪਨੀਆਂ ਬਾਰੇ ਆਜ਼ਾਦਾਨਾ ਜਾਣਕਾਰੀ ਇਕੱਠੀ ਕਰਨ ਮਗਰੋਂ ਮਾਮਲੇ ਨੂੰ ਅਪਣੇ ਹੱਥ ਵਿਚ ਲੈ ਲਿਆ। ਰਾਜਪੂਤ ਦੇ ਪਿਤਾ 74 ਸਾਲਾ ਕ੍ਰਿਸ਼ਨ ਕੁਮਾਰ ਸਿੰਘ ਨੇ ਰੀਆ, ਉਸ ਦੇ ਪਰਵਾਰ ਦੇ ਜੀਆਂ ਅਤੇ ਛੇ ਹੋਰਾਂ ਵਿਰੁਧ ਉਸ ਦੇ ਬੇਟੇ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਵਾਸਤੇ ਮੰਗਲਵਾਰ ਨੂੰ ਸ਼ਿਕਾਇਤ ਦਰਜ ਕਰਾਈ ਸੀ। ਉਨ੍ਹਾਂ ਕਿਹਾ ਸੀ ਕਿ ਉਭਰਦੀ ਹੋਈ ਫ਼ਿਲਮ ਅਦਾਕਾਰਾ ਨੇ ਅਪਣਾ ਕਰੀਅਰ ਵਧਾਉਣ ਲਈ ਮਈ 2019 ਵਿਚ ਉਸ ਦੇ ਬੇਟੇ ਨਾਲ ਦੋਸਤੀ ਕਰ ਲਈ ਸੀ। ਈਡੀ ਰਾਜਪੂਤ ਦੇ ਪੈਸਿਆਂ ਅਤੇ ਖਾਤਿਆਂ ਦੀ ਕਥਿਤ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਕਰੇਗੀ। ਏਜੰਸੀ ਇਸ ਗੱਲ ਦੀ ਜਾਂਚ ਕਰੇਗੀ ਕਿ ਕਿਸੇ ਨੇ ਰਾਜਪੂਤ ਦੀ ਆਮਦਨ ਦੀ ਵਰਤੋਂ ਕਾਲੇ ਧਨ ਨੂ ੰਸਫ਼ੈਦ ਕਰਨ ਅਤੇ ਨਾਜਾਇਜ਼ ਸੰਪਤੀ ਬਣਾਉਣ ਲਈ ਤਾਂ ਨਹੀਂਂ ਕੀਤੀ। ਮੁੰਬਈ ਪੁਲਿਸ ਪਹਿਲਾਂ ਹੀ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। 34 ਸਾਲਾ ਅਦਾਕਾਰ ਨੇ 14 ਜੂਨ  ਨੂੰ ਅਪਣੇ ਘਰ ਵਿਚ ਖ਼ੁਦਕੁਸ਼ੀ ਕਰ ਲਈ ਸੀ। 

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਪੰਜਾਬੀ ਸਿਨੇਮਾ ਦੇ ਮਾਣ ‘ਚ ਵਾਧਾ ਕਰੇਗੀ ਸਿੱਖ ਕੌਮ ਦੀਆਂ ਸ਼ਹਾਦਤਾਂ ਅਤੇ ਬਹਾਦਰੀ ਨਾਲ ਜੁੜੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਅਕਾਲ'

ਪਾਬੰਦੀ ਕਾਰਨ ਚਰਚਾ 'ਚ ਆਏ ਗਾਇਕ ਮਾਸੂਮ ਸ਼ਰਮਾ, ਬਿਲਬੋਰਡ ਤੱਕ ਪਹੁੰਚੇ

ਦਿੱਗਜ ਅਦਾਕਾਰ ਮਨੋਜ ਕੁਮਾਰ ਨਹੀਂ ਰਹੇ

ਕੁੰਡਲੀ ਭਾਗਿਆ ਦੀ 'ਪ੍ਰੀਤਾ' ਨੇ 4 ਮਹੀਨਿਆਂ ਬਾਅਦ ਪਹਿਲੀ ਵਾਰ ਜੁੜਵਾਂ ਬੱਚਿਆਂ ਦਾ ਚਿਹਰਾ ਦਿਖਾਇਆ

''ਰੇਡ 2'': ਸਿਆਸਤਦਾਨ ਦੀ ਲੁੱਕ ਚ ਨਜ਼ਰ ਆਉਣਗੇ ਰਿਤੇਸ਼ ਦੇਸ਼ਮੁਖ

ਸੋਨੂੰ ਸੂਦ ਨੇ ਆਪਣੀ ਪਤਨੀ ਸੋਨਾਲੀ ਹੋਈ ਕਾਰ ਹਾਦਸੇ ਦਾ ਸ਼ਿਕਾਰ

ਸੰਨੀ ਦਿਓਲ ਦੀ 'ਜਾਟ' ਦਾ ਟ੍ਰੇਲਰ ਕਦੋਂ ਆਵੇਗਾ

ਚੰਡੀਗੜ੍ਹ ਵਿੱਚ ਹਨੀ ਸਿੰਘ ਦੇ ਸ਼ੋਅ 'ਤੇ ਵਿਵਾਦ

'ਸਲਮਾਨ ਦਾ ਕੰਮ ਕਰਨ ਦਾ ਤਰੀਕਾ ਥੋੜ੍ਹਾ ਵੱਖਰਾ ਹੈ', 'ਸਿਕੰਦਰ' ਦੇ ਨਿਰਦੇਸ਼ਕ ਨੇ ਸਾਂਝਾ ਕੀਤਾ ਆਪਣਾ ਤਜਰਬਾ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਕੇਸ ਵਿੱਚ ਪਿੰਕੀ ਧਾਲੀਵਾਲ ਨੂੰ ਮਿਲੀ ਰਾਹਤ

 
 
 
 
Subscribe