Friday, November 22, 2024
 

ਪੰਜਾਬ

ਪੰਜਾਬ ਖੇਡ ਯੂਨੀਵਰਸਟੀ 'ਚ ਕੋਰਸਾਂ ਵਿਚ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ 20 ਤੋਂ ਸ਼ੁਰੂ

July 18, 2020 08:40 AM

ਚੰਡੀਗੜ੍ਹ : ਉਤਰ ਭਾਰਤ ਦੀ ਪਹਿਲੀ ਖੇਡ ਯੂਨੀਵਰਸਟੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਟੀ, ਪਟਿਆਲਾ ਵਿਚ ਵਿਸ਼ੇਸ਼ੀਕ੍ਰਿਤ ਅੰਡਰ ਗ੍ਰੈਜੂਏਟ 3 ਸਾਲਾ ਕੋਰਸਾਂ ਵਿਚ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ 20 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਯੂਨੀਵਰਸਟੀ ਦੇ ਵਾਈਸ ਚਾਂਸਲਰ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ. ਚੀਮਾ ਨੇ ਦਸਿਆ ਕਿ ਪੰਜਾਬ ਵਿਚ ਖੇਡ ਸਭਿਆਚਾਰ ਨੂੰ ਸੁਰਜੀਤ ਕਰਨ ਅਤੇ ਨੌਜਵਾਨੀ ਨੂੰ ਖੇਡ ਵਿਗਿਆਨ ਤੇ ਖੇਡ ਖ਼ੁਰਾਕ ਜਿਹੇ ਵਿਸ਼ਿਆਂ ਵਿਚ ਪ੍ਰਪੱਕ ਕਰਨ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਹਦਾਇਤਾਂ ਅਨੁਸਾਰ ਸਾਲ 2020-21 ਲਈ ਜਿਨ੍ਹਾਂ ਤਿੰਨ ਅੰਡਰ ਗਰੈਜੂਏਟ ਕੋਰਸਾਂ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ, ਉਨ੍ਹਾਂ ਵਿਚ ਬੈਚੂਲਰ ਆਫ਼ ਫ਼ਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ (ਬੀ.ਪੀ.ਈ.ਐਸ.) ਵਿਚ ਦਾਖ਼ਲੇ ਲਈ ਯੋਗਤਾ ਜਨਰਲ ਵਰਗ ਵਾਸਤੇ 10+2 ਘੱਟੋ-ਘੱਟ 50 ਫ਼ੀ ਸਦੀ ਅੰਕਾਂ ਨਾਲ ਅਤੇ ਐਸ.ਸੀ./ਐਸ.ਟੀ./ਓ.ਬੀ.ਸੀ. ਵਰਗਾਂ ਤੇ ਕੌਮਾਂਤਰੀ ਤੇ ਕੌਮੀ ਪੱਧਰ 'ਤੇ ਖੇਡ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਉਮੀਦਵਾਰਾਂ ਲਈ 45 ਫ਼ੀ ਸਦੀ ਰੱਖੀ ਗਈ ਹੈ।
ਇਸ ਤੋਂ ਇਲਾਵਾ ਉਮੀਦਵਾਰ ਕੋਲ ਪੰਜਾਬ ਖੇਡ ਵਿਭਾਗ ਜਾਂ ਦੂਜੇ ਰਾਜਾਂ ਵਲੋਂ ਜਾਰੀ ਗ੍ਰੇਡਿਡ ਖੇਡ ਸਰਟੀਫ਼ਿਕੇਟ ਲਾਜ਼ਮੀ ਹੋਣਾ ਚਾਹੀਦਾ ਹੈ। ਉਮੀਦਵਾਰਾਂ ਨੂੰ ਦਾਖ਼ਲੇ ਲਈ ਯੋਗਤਾ ਪੂਰੀ ਕਰਨ ਵਾਸਤੇ ਸਰੀਰਕ ਫ਼ਿਟਨੈੱਸ ਟੈਸਟ (ਪੀ.ਐਫ.ਟੀ.) ਲਾਜ਼ਮੀ ਦੇਣਾ ਪਵੇਗਾ। ਉਨ੍ਹਾਂ ਦਸਿਆ ਕਿ ਦੂਜੇ ਕੋਰਸ ਬੀ.ਐਸ.ਸੀ. (ਸਪੋਰਟਸ ਸਾਇੰਸ) ਲਈ ਯੋਗਤਾ ਜਨਰਲ ਵਰਗ ਦੇ ਉਮੀਦਵਾਰਾਂ ਲਈ 10+2 (ਸਾਇੰਸ) ਵਿਸ਼ੇ ਵਿਚ ਘੱਟੋ-ਘੱਟ 50 ਫ਼ੀ ਸਦੀ ਅੰਕਾਂ ਨਾਲ ਪਾਸ ਅਤੇ ਐਸ.ਸੀ./ਐਸ.ਟੀ./ਓ.ਬੀ.ਸੀ. ਵਰਗਾਂ ਤੇ ਕੌਮਾਂਤਰੀ/ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਉਮੀਦਵਾਰਾਂ ਲਈ 45 ਫ਼ੀ ਸਦੀ ਰੱਖੀ ਗਈ ਹੈ।
ਇਨ੍ਹਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਵਾਸਤੇ ਚਾਹਵਾਨ ਵਿਦਿਆਰਥੀ 20 ਜੁਲਾਈ ਤੋਂ 20 ਅਗਸੱਤ, 2020 ਤਕ ਆਨਲਾਈਨ mbspsu.pgsgcpe.com ਅਪਲਾਈ ਕਰ ਸਕਦੇ ਹਨ। ਦਾਖ਼ਲਿਆਂ ਲਈ ਮੋਬਾਈਲ ਨੰਬਰ 94657-80091, 88375-74060 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।    

 

Have something to say? Post your comment

 
 
 
 
 
Subscribe