Friday, November 22, 2024
 

ਪੰਜਾਬ

ਗੁਰਦਾਸਪੁਰ ਵਿਚ ਕੋਰੋਨਾ ਦੀ ਪਕੜ ਮਜ਼ਬੂਤ, ਨਵੇਂ ਮਾਮਲੇ

July 08, 2020 02:46 PM

ਗੁਰਦਾਸਪੁਰ : ਪੰਜਾਬ 'ਚ ਕੋਰੋਨਾ ਵਾਇਰਸ ਦੀ ਪਕੜ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ਅੱਜ ਗੁਰਦਾਸਪੁਰ ਜ਼ਿਲ੍ਹੇ 'ਚ ੮ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਇਸ ਕੇਸਾਂ ਦੇ ਆਉਣ ਜਾਣ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 54 ਹੋ ਗਈ ਹੈ। ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਕੋਰੋਨਾ ਨਾਲ ਹੁਣ ਤੱਕ 7 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ ਜੋ 8 ਨਵੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ 'ਚੋਂ 4 ਡੇਰਾ ਬਾਬਾ ਨਾਨਕ, 3 ਬਟਾਲਾ ਅਤੇ ਇਕ ਨਵਾਂ ਪਿੰਡ ਨਾਲ ਸੰਬੰਧਿਤ ਹੈ। ਇਸ ਵੇਲੇ ਜ਼ਿਲ੍ਹਾ ਗੁਰਦਾਸਪੁਰ 'ਚ ਸਭ ਤੋਂ ਜ਼ਿਆਦਾ ਅਸਰ ਡੇਰਾ ਬਾਬਾ ਨਾਨਕ ਅਤੇ ਬਟਾਲਾ ਵਿਚ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਐਕਟਿਵ 54 ਮਰੀਜ਼ਾਂ ਵਿਚੋਂ 30 ਮਰੀਜ਼ ਸਿਰਫ ਬਟਾਲਾ ਦੇ ਨਾਲ ਸਬੰਧਿਤ ਹਨ , ਜਦਕਿ ਲਗਭਗ 15 ਮਰੀਜ਼ ਡੇਰਾ ਬਾਬਾ ਨਾਨਕ ਦੇ ਨਾਲ ਸੰਬੰਧਿਤ ਹਨ।

 

Have something to say? Post your comment

 
 
 
 
 
Subscribe