Friday, November 22, 2024
 

ਉੱਤਰ ਪ੍ਰਦੇਸ਼

ਆਹਮੋ ਸਾਹਮਣੇ ਚਲੀਆਂ ਗੋਲੀਆਂ, 8 ਪੁਲਿਸ ਮੁਲਾਜ਼ਮ ਸ਼ਹੀਦ

July 03, 2020 10:24 AM

ਉੱਤਰ ਪ੍ਰਦੇਸ਼ :ਕਾਨਪੁਰ  ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਵੀਰਵਾਰ ਰਾਤ ਚੌਬੇਪੁਰ ਥਾਣਾ ਖੇਤਰ ਦੇ ਵਿਕਰੂ ਪਿੰਡ ਵਿੱਚ ਪੁਹੰਚੀ ਪੁਲਿਸ ਉੱਤੇ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਜਿਸ ਵਿਚ ਬਿਲਹਾਰ ਦੇ ਸੀਓ ਸਮੇਤ 8 ਪੁਲਿਸ ਅਧਿਕਾਰੀ ਸ਼ਹੀਦ (Martyr) ਹੋ ਗਏ ਹਨ।  ਮਾਰੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਡਿਪਟੀ SP ਦਵੇਂਦਰ ਮਿਸ਼ਰਾ ਵੀ ਸ਼ਾਮਲ ਸਨ।  ਐਸ ਓ ਬਿਥੂਰ ਸਮੇਤ ਛੇ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹਨ। ਸਾਰੇ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਗੰਭੀਰ ਹਾਲਤ ਵਿਚ ਰੀਜੈਂਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਯੂਪੀ ਪੁਲਿਸ ਦੋਸ਼ੀਆਂ ਨੂੰ ਫੜਨ ਲਈ ਪੂਰੀ ਜੋਰ ਲਾ ਰਹੀ ਹੈ।

ਬਦਮਾਸ਼ਾਂ ਖਿਲਾਫ ਸਖਤ ਕਾਰਵਾਈ  ਦੇ ਹੁਕਮ

ਇਸ ਮੁਕਾਬਲੇ ਤੋਂ ਬਾਅਦ ਯੂਪੀ ਦੀ ਪੁਲਿਸ ਹੈਰਾਨ ਹੈ। ਮੁਕਾਬਲੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਬਦਮਾਸ਼ਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ  ਦਿੱਤੇ ਹਨ।  ਇਸ ਦੇ ਨਾਲ ਹੀ DGP ਐਚਸੀ ਅਵਸਥੀ ਖ਼ੁਦ ਘਟਨਾ ਸਥਾਨ 'ਤੇ ਜਾਣਗੇ।ADG (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਮੌਕੇ ਲਈ ਰਵਾਨਾ ਹੋ ਗਏ ਹਨ। ਜਾਣਕਾਰੀ ਮੁਤਾਬਿਕ ਵਿਕਾਸ ਦੁੱਬੇ (Vikas Dubey) ਨਾਂ ਦੇ ਇਕ ਬਦਮਾਸ਼ ਅਤੇ ਉਸਦੇ ਸਾਥੀਆਂ ਨੇ ਪੁਲਿਸ ਟੀਮ 'ਤੇ ਛੱਤ ਤੋਂ ਫਾਇਰ ਕੀਤੇ। ਇਸ ਹਮਲੇ ਤੋਂ ਬਾਅਦ ਬਦਮਾਸ਼ਾਂ ਨੇ ਪੁਲਿਸ ਦਾ ਅਸਲਾ ਵੀ ਲੁੱਟ ਲਿਆ।

ਕੌਣ ਹੈ ਵਿਕਾਸ ਦੁੱਬੇ?

ਸ਼ਹੀਦ 8 ਪੁਲਿਸ ਮੁਲਾਜ਼ਮਾਂ ਦੀ ਮੌਤ ਲਈ ਜਿੰਮੇਵਾਰ ਵਿਕਾਸ ਦੁੱਬੇ (Vikas Dubey) ਦਾ ਅਪਰਾਧਿਕ ਇਤਿਹਾਸ ਹੈ।  

ਬਚਪਨ ਤੋਂ ਹੀ, ਉਹ ਅਪਰਾਧ ਦੀ ਦੁਨੀਆ ਵਿੱਚ ਆਪਣਾ ਨਾਮ ਬਣਾਉਣਾ ਚਾਹੁੰਦਾ ਸੀ। ਪਹਿਲਾਂ ਉਸ ਨੇ ਇੱਕ ਗਿਰੋਹ ਬਣਾਇਆ ਅਤੇ ਲੁੱਟ ਤੇ ਕਤਲੋਗਾਰਦ ਸ਼ੁਰੂ ਕਰ ਦਿੱਤੇ। 19 ਸਾਲ ਪਹਿਲਾਂ, ਉਸ ਨੇ ਥਾਣੇ ਵਿੱਚ ਦਾਖਲ ਹੋ ਕੇ ਰਾਜ ਮੰਤਰੀ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਸ ਨੇ ਰਾਜਨੀਤੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂ ਹੋਇਆ। ਵਿਕਾਸ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਸੀ, ਇਕ ਵਾਰ ਲਖਨਊ ਵਿਚ,  STF  ਨੇ ਉਸ ਨੂੰ ਕਾਬੂ ਕੀਤਾ ਸੀ।

ਨੌਜਵਾਨਾਂ ਦੀ ਕੀਤੀ ਹੈ ਵੱਡੀ ਫ਼ੌਜ ਤਿਆਰ 

ਕਾਨਪੁਰ ਦਿਹਾਤੀ ਦੇ ਚੌਬੇਪੁਰ ਥਾਣਾ ਖੇਤਰ ਦੇ ਵਿਕਰੂ ਪਿੰਡ ਦੇ ਵਸਨੀਕ ਦੇ ਵਿਕਾਸ ਬਾਰੇ ਦੱਸਿਆ ਜਾਂਦਾ ਹੈ ਕਿ ਉਸ ਨੇ ਬਹੁਤ ਸਾਰੇ ਨੌਜਵਾਨਾਂ ਦੀ ਫੌਜ ਤਿਆਰ ਕੀਤੀ ਹੈ। ਇਸ ਨਾਲ ਉਹ ਕਾਨਪੁਰ ਸ਼ਹਿਰ ਤੋਂ ਲੈ ਕੇ ਕਾਨਪੁਰ ਦੇ ਪੇਂਡੂ ਖੇਤਰ ਤੱਕ ਲੁੱਟ ਖੋਹ, ਡਕੈਤੀ, ਕਤਲ ਜਿਹੇ ਜ਼ਬਰਦਸਤ ਜੁਰਮ ਕਰਦਾ ਆ ਰਿਹਾ ਹੈ। ਜਾਣਕਾਰੀ ਅਨੁਸਾਰ, ਉਹ ਕਾਨਪੁਰ ਵਿੱਚ ਇੱਕ ਸੇਵਾਮੁਕਤ ਪ੍ਰਿੰਸੀਪਲ ਸਿੱਧੇਸ਼ਵਰ ਪਾਂਡੇ ਦੇ ਕਤਲ ਵਿੱਚ ਉਸ ਨੂੰ ਉਮਰ ਕੈਦ ਹੋਈ ਸੀ।

ਦੁੱਬੇ ਕਹਾਉਂਦਾ ਸੀ ਸ਼ਿਵਲੀ ਦਾ ਡਾਨ 

ਸਿਰਫ ਇਹ ਹੀ ਨਹੀਂ, ਇਸ ਨੇ ਪੰਚਾਇਤ ਅਤੇ ਨਾਗਰਿਕ ਚੋਣਾਂ ਵਿੱਚ ਕਈ ਨੇਤਾਵਾਂ ਲਈ ਕੰਮ ਕੀਤਾ। ਸੂਬੇ ਦੀਆਂ ਸਾਰੀਆਂ ਨਾਮੀ ਸਿਆਸੀ ਪਾਰਟੀਆਂ ਨਾਲ ਇਸ ਦੇ ਸਬੰਧ ਸਨ ।  2001 ਵਿੱਚ, ਵਿਕਾਸ ਦੂਬੇ ਨੇ BJP ਸਰਕਾਰ ਵਿੱਚ ਇੱਕ ਦਰਜਾ ਪ੍ਰਾਪਤ ਰਾਜ ਮੰਤਰੀ ਸੰਤੋਸ਼ ਸ਼ੁਕਲਾ (Santosh Shukla) ਨੂੰ ਥਾਣੇ ਦੇ ਅੰਦਰ ਚੱਕ ਲਿਆ ਅਤੇ ਉਸਨੂੰ ਗੋਲੀਆਂ ਨਾਲ ਮਾਰ ਦਿੱਤਾ। ਇਸ ਉੱਚ ਪੱਧਰੀ ਕਤਲ ਤੋਂ ਬਾਅਦ ਸ਼ਿਵਲੀ ਦਾ ਡਾਨ ਅਦਾਲਤ ਵਿਚ ਆਤਮ ਸਮਰਪਣ ਕਰ ਗਿਆ ਅਤੇ ਕੁਝ ਮਹੀਨਿਆਂ ਬਾਅਦ ਜ਼ਮਾਨਤ 'ਤੇ ਬਾਹਰ ਆ ਗਿਆ।

ਲਖਨਊ ਵਿੱਚ STF ਨੇ ਕੀਤਾ ਸੀ ਕਾਬੂ

ਵਿਕਾਸ ਦੁੱਬੇ (Vikas Dubey) ਪੁਲਿਸ ਤੋਂ ਬਚਣ ਲਈ ਲਖਨਊ ਸਥਿਤ ਆਪਣੇ ਕ੍ਰਿਸ਼ਨਾ ਨਗਰ ਸਥਿਤ ਘਰ ਵਿੱਚ ਲੁਕਿਆ ਹੋਇਆ ਸੀ।  ਸਰਕਾਰ ਨੇ ਬਦਨਾਮ ਹਿਸਟਰੀਸ਼ੀਟਰ ਨੂੰ ਫੜਨ ਲਈ ਲਖਨਊ ਦੀ ਐਸ.ਟੀ.ਐਫ. ਦੀ ਜਿੰਮੇਵਾਰੀ ਲਾਈ। ਕੁਝ ਸਮਾਂ ਪਹਿਲਾਂ ਹੀ STF ਨੇ ਉਸਨੂੰ ਕ੍ਰਿਸ਼ਨਾ ਨਗਰ ਤੋਂ ਗ੍ਰਿਫਤਾਰ ਕਰ ਲਿਆ ਅਤੇ ਜੇਲ ਭੇਜ ਦਿੱਤਾ। ਹੁਣ ਇਕ ਵਾਰ ਫਿਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਇਕ ਵੱਡੀ ਘਟਨਾ ਵਾਪਰੀ ਹੈ।

ਅੱਧਾ ਦਰਜਨ ਤੋਂ ਵੱਧ ਚੱਲ ਰਹੇ ਨੇ ਮਾਮਲੇ 

ਇਸ ਤੋਂ ਬਾਅਦ, ਉਹ ਸਿਆਸਤਦਾਨਾਂ ਦੀ ਸੁਰੱਖਿਆ ਨਾਲ ਰਾਜਨੀਤੀ ਵਿੱਚ ਦਾਖਲ ਹੋਏ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਜਿੱਤੀ ਸੀ। ਜਾਣਕਾਰੀ ਅਨੁਸਾਰ ਫਿਲਹਾਲ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਵਿਕਾਸ ਦੁੱਬੇ (Vikas Dubey) ਖਿਲਾਫ 52 ਤੋਂ ਵੱਧ ਕੇਸ ਚੱਲ ਰਹੇ ਹਨ। ਇਸ ਦੀ ਗ੍ਰਿਫਤਾਰੀ ‘ਤੇ ਪੁਲਿਸ ਨੇ 25 ਹਜ਼ਾਰ ਦਾ ਇਨਾਮ ਰੱਖਿਆ। ਪੁਲਿਸ ਇਸ ਨੂੰ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਲੱਭ ਰਹੀ ਸੀ।


 

Readers' Comments

Onkar Singh 7/3/2020 12:58:22 PM

Gangs of vikru😎😎

Have something to say? Post your comment

Subscribe