ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਪਿਛਲੇ 5 ਦਿਨਾਂ ਤੋਂ ਬਿਹਾਰ ਪੁਲਿਸ ਡੇਰੇ ਲਾਈ ਬੈਠੀ ਰਹੀ, ਪਰ ਸਿੱਧੂ ਦੇ ਸੁਰੱਖਿਆ ਅਮਲੇ ਨੇ ਕੋਈ ਰਾਹ ਨਹੀਂ ਦਿੱਤਾ। ਸਿੱਧੂ ਅਤੇ ਉਸ ਦੇ ਅਮਲੇ ਵਲੋਂ ਨੋਟਿਸ ਲੈਣ ਸਬੰਧੀ ਕੋਈ ਹੁੰਗਾਰਾ ਨਾ ਦਿੱਤੇ ਜਾਣ ਤੋਂ ਬਾਅਦ ਅੱਜ ਬਿਹਾਰ ਪੁਲਿਸ ਨੇ ਇਹ ਨੋਟਿਸ ਉਨ੍ਹਾਂ ਦੇ ਘਰ ਦੇ ਬਾਹਰ ਕੰਧ ’ਤੇ ਲਾ ਦਿੱਤਾ ਹੈ। ਬਿਹਾਰ ਪੁਲਿਸ ਨੇ ਸ੍ਰੀ ਸਿੱਧੂ ਖ਼ਿਲਾਫ਼ 16 ਅਪਰੈਲ 2019 ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਟਿਹਾਰ ਜ਼ਿਲ੍ਹੇ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਸੀ। ਉਦੋਂ ਦੇ ਇਸ ਕੇਸ ਵਿਚ ਸ੍ਰੀ ਸਿੱਧ ਨੂੰ ਨੋਟਿਸ ਦੇਣ ਲਈ ਬਿਹਾਰ ਪੁਲਿਸ ਦੇ ਦੋ ਸਬ ਇੰਸਪੈਕਟਰ ਜਨਾਰਦਨ ਰਾਮ ਅਤੇ ਜਾਵੇਦ ਅਹਿਮਦ ਅੰਮ੍ਰਿਤਸਰ ਆਏ ਹੋਏ ਹਨ। ਉਹ ਪੰਜ ਦਿਨਾਂ ਤੋਂ ਨੋਟਿਸ ਦੇਣ ਲਈ ਸ੍ਰੀ ਸਿੱਧੂ ਦੇ ਘਰ ਦੇ ਚੱਕਰ ਕੱਟ ਰਹੇ ਹਨ ਪਰ ਕਿਸੇ ਨੇ ਇਹ ਨੋਟਿਸ ਨਹੀਂ ਲਿਆ। ਅਖੀਰ ਬਿਹਾਰ ਪੁਲਿਸ ਦੇ ਮੁਲਾਜ਼ਮਾਂ ਨੇ ਇਹ ਨੋਟਿਸ ਸਿੱਧੂ ਦੇ ਘਰ ਦੇ ਬਾਹਰ ਲਾ ਦਿੱਤਾ ਹੈ।
👉 ਜੁੜਵਾਂ ਪੈਦਾ ਹੋਏ ਤਿੰਨੌ ਬੱਚੇ ਕੋਰੋਨਾ ਪਾਜ਼ੇਟਿਵ😕🤯
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕਈ ਵਾਰ ਸਿੱਧੂ ਦੇ ਘਰ ਦਾ ਦਰਵਾਜ਼ਾ ਵੀ ਖੜਕਾਇਆ ਹੈ, ਪਰ ਕੋਈ ਜਵਾਬ ਨਹੀਂ ਦਿੱਤਾ ਗਿਆ। ਅਸਲ ਵਿਚ, ਲੋਕ ਸਭਾ ਚੋਣਾਂ ਦੇ ਪ੍ਰਚਾਰ ਵੇਲੇ ਵਿਰੋਧੀ ਧਿਰ ਖ਼ਿਲਾਫ਼ ਕੀਤੇ ਇਤਰਾਜ਼ਯੋਗ ਪ੍ਰਚਾਰ ਦੇ ਮਾਮਲੇ ਵਿਚ ਬਿਹਾਰ ਦੇ ਵਰਸੋਈ ਥਾਣੇ ਵਿਚ ਸਿੱਧੂ ਖਿਲਾਫ਼ ਕੇਸ ਦਰਜ ਹੈ ਅਤੇ ਪੁਲਿਸ ਇਸ ਮਾਮਲੇ ਵਿਚ ਨੋਟਿਸ ਦੇਣ ਲਈ ਆਈ ਹੋਈ ਹੈ ਪਰ ਹੁਣ ਤੱਕ ਸ੍ਰੀ ਸਿੱਧੂ ਨਾਲ ਮੁਲਾਕਾਤ ਨਹੀਂ ਹੋ ਸਕੀ ਹੈ, ਜਿਸ ਕਾਰਨ ਬਿਹਾਰ ਪੁਲਿਸ ਦੇ ਕਰਮਚਾਰੀ ਪ੍ਰੇਸ਼ਾਨ ਹਨ।
ਇਸ ਸਬੰਧੀ ਇੱਥੇ ਪੁੱਜੇ ਸਬ ਇੰਸਪੈਕਟਰ ਜਨਾਰਦਨ ਨੇ ਦੱਸਿਆ ਕਿ 16 ਅਪਰੈਲ 2019 ਨੂੰ ਚੋਣ ਜ਼ਾਬਤੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਕੀਤਾ ਸੀ, ਜਿਸ ਮਾਮਲੇ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੈ। ਇਸ ਮਾਮਲੇ ਵਿੱਚ ਆਈਜੀ ਦੇ ਆਦੇਸ਼ ’ਤੇ ਧਾਰਾ 41/1 ਤਹਿਤ ਨੋਟਿਸ ਦੇਣ ਆਏ ਹਨ ਅਤੇ ਇਸ ਮਾਮਲੇ ਵਿਚ ਇਥੇ ਹੀ ਜ਼ਮਾਨਤ ਦੇ ਦਿੱਤੀ ਜਾਵੇਗੀ। ਉਨ੍ਹਾਂ ਨੂੰ ਬਾਂਡ ਦੇ ਆਧਾਰ ’ਤੇ ਜ਼ਮਾਨਤ ਦੇ ਦਿੱਤੀ ਜਾਵੇਗੀ, ਜਿਸ ਨਾਲ ਇਹ ਮਾਮਲਾ ਹੱਲ ਹੋ ਜਾਵੇਗਾ।