ਅਮਰੀਕਾ : ਅਮਰੀਕਾ ਦੇ ਸੂਬਿਆਂ ਵਿਚ ਵਪਾਰਕ ਗਤੀਵਿਧੀਆਂ ਤੇਜ਼ੀ ਨਾਲ ਬਹਾਲ ਕੀਤੇ ਜਾਣ ਦੇ ਬਾਵਜੂਦ ਕੋਰੋਨਾ ਵਾਇਰਸ ਨਾਲ ਰੋਜ਼ਾਨਾ ਹੋਣ ਵਾਲੀ ਮੌਤਾਂ ਦੀ ਗਿਣਤੀ ਵਿਚ ਕੁੱਝ ਹਫ਼ਤਿਆਂ ਵਿਚ ਗਿਰਾਵਟ ਆਈ ਹੈ ਪਰ ਵਿਗਿਆਨੀਆਂ ਨੂੰ ਇਸ ਗੱਲ ਡਰ ਹੈ ਕਿ ਇਹ ਸਥਿਤੀ ਪਲਟ ਸਕਦੀ ਹੈ। ਗਲੋਬਲ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੰਮ ਕਰਨ ਵਾਲੇ ਗ਼ੈਰ ਸਰਕਾਰੀ ਸੰਗਠਨ 'ਰਿਜਾਲਵ ਟੂ ਸੇਵ ਲਾਈਵਸ' ਦੇ ਡਾ. ਸਾਇਰਸ ਸ਼ੈਹਪਰ ਨੇ ਕਿਹਾ, ''ਅਜੇ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗਾ ਕਿ ਮਰਨ ਵਾਲਿਆਂ ਦੀ ਗਿਣਤੀ ਘੱਟ ਹੋ ਰਹੀ ਹੈ ਅਤੇ ਸੱਭ ਕੁੱਝ ਠੀਕ ਹੈ।''
ਵਿਗਿਆਨੀਆਂ ਨੂੰ ਡਰ ਕਿ ਅਜੇ ਸਥਿਤੀ ਪਲਟ ਸਕਦੀ ਹੈ
'ਜਾਂਸ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਦੇ ਏਪੀ ਵਲੋਂ ਕੀਤੇ ਮੁਲਾਂਕਣ ਅਨੁਸਾਰ ਦੇਸ਼ ਭਰ ਵਿਚ ਕੋਵਿਡ-19 ਨਾਲ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਕੇ ਕਰੀਬ 680 ਰਹਿ ਗਈ ਹੈ ਜੋ ਕਿ 2 ਹਫ਼ਤੇ ਪਹਿਲਾਂ 960 ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨਫ਼ੈਕਸ਼ਨ ਨੂੰ ਰੋਕਣ ਅਤੇ ਲੋਕਾਂ ਨੂੰ ਬਚਾਉਣ ਲਈ ਹਸਪਤਾਲਾਂ ਅਤੇ ਨਰਸਿੰਗ ਹੋਮ ਵਿਚ ਪ੍ਰਭਾਵੀ ਇਲਾਜ ਅਤੇ ਬਿਹਤਰ ਕੋਸ਼ਿਸ਼ਾਂ ਸਮੇਤ ਕਈ ਕਾਰਨਾਂ ਨਾਲ ਇਹ ਗਿਰਾਵਟ ਆਈ ਹੈ। ਏਪੀ ਦੇ ਮੁਲਾਂਕਣ ਵਿਚ ਪਾਇਆ ਗਿਆ ਕਿ ਰੋਜ਼ਾਨਾ ਸਾਹਮਣੇ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਵਧੀ ਹੈ, ਜੋ 2 ਹਫ਼ਤੇ ਪਹਿਲਾਂ 21, 400 ਸੀ ਅਤੇ ਹੁਣ 23, 200 ਹੋ ਗਈ ਹੈ। ਸਿਏਟਲ ਸਥਿਤ ਵਾਸ਼ਿੰਗਟਨ ਯੂਨੀਵਰਸਟੀ ਵਿਚ 'ਹੇਲਥ ਮੈਟ੍ਰਿਕਸ' ਵਿਗਿਆਨ ਦੇ ਪ੍ਰੋਫ਼ੈਸਰ ਅਲੀ ਮੋਕਦਾਦ ਨੇ ਕਿਹਾ ਕਿ ਫ਼ਲੋਰਿਡਾ, ਜੋਰਜੀਆ, ਟੈਕਸਾਸ ਅਤੇ ਅਰੀਜ਼ੋਨਾ ਵਿਚ ਤਾਲਾਬੰਦੀ ਪਾਬੰਦੀਆਂ ਨੂੰ ਜਲਦ ਹੀ ਖ਼ਤਮ ਕਰ ਦਿਤਾ ਗਿਆ, ਜਿਸ ਨਾਲ ਜੂਨ ਦੀ ਸ਼ੁਰੂਆਤ ਤੋਂ ਉਥੇ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, 'ਇਹ ਕੋਈ ਗਿਣਤੀ ਨਹੀਂ ਹੈ। ਇਹ ਇਨਸਾਨ ਹੈ। ਅਸੀਂ ਅਮਰੀਕਾ ਵਿਚ ਕਈ ਸਥਾਨਾਂ 'ਤੇ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਵਿਖਾਂÂਗੇ। ਜਾਂਸ ਹਾਪਕਿੰਸ ਅਨੁਸਾਰ ਅਮਰੀਕਾ ਵਿਚ ਕੋਵਿਡ-19 ਨਾਲ ਹੁਣ ਤਕ 1, 18, 000 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ ਅਸਲੀ ਅੰਕੜਿਆਂ ਦੇ ਇਸ ਤੋਂ ਕਈ ਜ਼ਿਆਦਾ ਹੋਣ ਦਾ ਸ਼ੱਕ ਹੈ।